ਗੱਡੀਆਂ ਦੇ ਸ਼ੌਕੀਨਾਂ ਲਈ ਵੱਡੀ ਖਬਰ! 1 ਜੁਲਾਈ ਤੋਂ ਮਹਿੰਗੀਆਂ ਹੋਣਗੀਆਂ ਕਾਰਾਂ;ਟਾਟਾ ਮੋਟਰਜ਼ ਤੋਂ ਬਾਅਦ ਹੁਣ Kia ਇੰਡੀਆ ਨੇ ਵੀ ਕੀਤਾ ਐਲਾਨ

Global Team
2 Min Read

ਨਵੀ ਦਿੱਲੀ : ਅਗਲੇ ਮਹੀਨੇ ਤੋਂ ਕਾਰ ਖਰੀਦਣਾ ਗਾਹਕਾਂ ਦੇ ਲਈ ਮਹਿੰਗਾ ਹੋਣ ਵਾਲਾ ਹੈ। ਟਾਟਾ ਮੋਟਰਜ਼ ਤੋਂ ਬਾਅਦ ਹੁਣ ‘ਕੀਆ ਇੰਡੀਆ’ (Kia India) ਨੇ ਵੀ ਆਪਣੀ ਪੂਰੀ ਮਾਡਲ ਰੇਂਜ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ।

ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ 1 ਜੁਲਾਈ 2026 ਤੋਂ ਉਸ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ ਵੱਧ ਤੋਂ ਵੱਧ 2 ਫ਼ੀਸਦੀ ਤੱਕ ਦਾ ਵਾਧਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਨੇ ਵੀ ਆਪਣੇ ਪੈਸੇਂਜਰ ਵਾਹਨਾਂ ਦੀਆਂ ਕੀਮਤਾਂ ਵਿੱਚ 1.5 ਫ਼ੀਸਦੀ ਤੱਕ ਵਾਧੇ ਦਾ ਐਲਾਨ ਕੀਤਾ ਸੀ। ਟਾਟਾ ਮੋਟਰਜ਼ ਦੀਆਂ ਨਵੀਆਂ ਕੀਮਤਾਂ ਵੀ 1 ਜੁਲਾਈ 2026 ਤੋਂ ਲਾਗੂ ਹੋਣਗੀਆਂ।

‘ਕੀਆ ਇੰਡੀਆ’ ਦੇ ਅਨੁਸਾਰ ਵਧਦੀ ਇਨਪੁੱਟ ਕਾਸਟ, ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ, ਸਪਲਾਈ ਚੇਨ ਨਾਲ ਜੁੜੇ ਖਰਚੇ ਅਤੇ ਆਪ੍ਰੇਸ਼ਨਲ ਖਰਚਿਆਂ ਵਿੱਚ ਹੋਏ ਵਾਧੇ ਦੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਵਧਦੀ ਲਾਗਤ ਦਾ ਅਸਰ ਗਾਹਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਕਾਫੀ ਸਮੇਂ ਤੱਕ ਵਾਧੂ ਖਰਚਾ ਖੁਦ ਬਰਦਾਸ਼ਤ ਕੀਤਾ। ਪਰ, ਮੌਜੂਦਾ ਹਾਲਾਤ ਨੂੰ ਦੇਖਦਿਆਂ ਕੀਮਤਾਂ ਵਿੱਚ ਇਹ ਸੀਮਤ ਵਾਧਾ ਕਰਨਾ ਜ਼ਰੂਰੀ ਹੋ ਗਿਆ ਹੈ।

ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਕੀਮਤਾਂ ਵਿੱਚ ਵਾਧਾ ਸਾਰੇ ਮਾਡਲਾਂ ਅਤੇ ਵੇਰੀਐਂਟਸ ‘ਤੇ ਇੱਕੋ ਜਿਹਾ ਨਹੀਂ ਹੋਵੇਗਾ। ਵੱਖ-ਵੱਖ ਮਾਡਲ ਅਤੇ ਵੇਰੀਐਂਟ ਦੇ ਆਧਾਰ ‘ਤੇ ਨਵੀਆਂ ਕੀਮਤਾਂ ਤੈਅ ਕੀਤੀਆਂ ਜਾਣਗੀਆਂ। ਇਸ ਦਾ ਮਤਲਬ ਹੈ ਕਿ ਕੁਝ ਵਾਹਨਾਂ ‘ਤੇ ਘੱਟ ਵਾਧਾ ਹੋ ਸਕਦਾ ਹੈ, ਜਦਕਿ ਕੁਝ ਵੇਰੀਐਂਟਸ ‘ਤੇ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ, ‘ਕੀਆ’ ਨੇ ਅਜੇ ਇਹ ਨਹੀਂ ਦੱਸਿਆ ਹੈ ਕਿ ਕਿਸ ਮਾਡਲ ਦੀ ਕੀਮਤ ਵਿੱਚ ਕਿੰਨਾ ਵਾਧਾ ਕੀਤਾ ਜਾਵੇਗਾ।ਜਿਹੜੇ ਗਾਹਕ ਕੀਆ ਦੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਦੇ ਲਈ 1 ਜੁਲਾਈ ਤੋਂ ਪਹਿਲਾਂ ਬੁਕਿੰਗ ਕਰਵਾਉਣਾ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment