ਸੋਹਣਾ-ਮੋਹਣਾ ਨੇ ਪਹਿਲੀ ਵਾਰ ਕੀਤੀ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ, ਸਰੀਰ ਇੱਕ ਪਰ ਦੋ ਵੱਖਰੇ ਵੋਟਰ

TeamGlobalPunjab
1 Min Read

ਮਾਨਾਂਵਾਲਾ: ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ-20 ਅਧੀਨ ਪੈਂਦੇ ਬੂਥ ਨੰਬਰ 101 ‘ਤੇ ਸੋਹਣਾ-ਮੋਹਣਾ ਨੇ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਸੋਹਣਾ-ਮੋਹਣਾ ਦੀ ਵੋਟ ਪਵਾਉਣ ਲਈ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਖਹਿਰਾ ਨੇ ਸੋਹਣਾ ਮੋਹਣਾ ਨੂੰ ਸਨਮਾਨਿਤ ਕੀਤਾ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੀ ਇਕ ਵਿਸ਼ੇਸ਼ ਟੀਮ ਨੇ ਸੋਹਣਾ-ਮੋਹਣਾ ਨੂੰ ਪਿੰਗਲਵਾੜਾ ਸੰਸਥਾ ਦੇ ਮਾਨਾਂਵਾਲਾ ਕੈਂਪਸ ਤੋਂ ਸ਼ਹੀਦ ਜੈਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਾਂਵਾਲਾ ਵਿਖੇ ਲਿਆਂਦਾ, ਜਿੱਥੇ ਸੋਹਣਾ-ਮੋਹਣਾ ਨੇ ਬੂਥ ਨੰਬਰ 101 ‘ਤੇ ਸਭ ਤੋਂ ਪਹਿਲੀਆਂ ਦੋ ਵੋਟਾਂ ਲੜੀ ਨੰਬਰ ਕ੍ਰਮਵਾਰ 1212 ਅਤੇ 1213 ਭੁਗਤਾਈਆਂ।

ਦੱਸਣਯੋਗ ਹੈ ਕਿ ਜਿਸ ਨੂੰ ਹਾਲ ਹੀ ‘ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿਚ ਨੌਕਰੀ ਮਿਲੀ ਸੀ, ਇਨ੍ਹਾਂ ਦੀ ਵੋਟ ਪਵਾਉਣ ਲਈ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵਿਸ਼ੇਸ਼ ਪ੍ਰਬੰਧ ਕਰਦਿਆਂ ਖਾਸ ਵੀਡੀਓਗ੍ਰਾਫੀ ਦੇ ਹੁਕਮ ਵੀ ਦਿੱਤੇ।

- Advertisement -

ਹਰ ਅਪਡੇਟ ਲਈ ਲਿੰਕ ‘ਤੇ ਕਲਿੱਕ ਕਰੋ: ਪੰਜਾਬ ਵਿਧਾਨ ਸਭਾ ਚੋਣਾਂ 2022 LIVE

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment