Home / ਪੰਜਾਬ / ਚਰਨਜੀਤ ਚੰਨੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ MRSPTU ਦੇ ਪੋਰਟਲ ਦਾ ਕੀਤਾ ਉਦਘਾਟਨ

ਚਰਨਜੀਤ ਚੰਨੀ ਨੇ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ MRSPTU ਦੇ ਪੋਰਟਲ ਦਾ ਕੀਤਾ ਉਦਘਾਟਨ

ਚੰਡੀਗੜ੍ਹ: ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਦਿਆਰਥੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸਿੱਖਿਆ ਯੂਨੀਵਰਸਿਟੀ ਦੇ ਪੋਰਟਲ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਹਾਜ਼ਿਰ ਸਨ, ਉਨ੍ਹਾਂ ਤੋਂ ਇਲਾਵਾ ਐਮ.ਆਰ.ਐਸ.ਪੀ.ਟੀ.ਯੂ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ, ਰਜਿਸਟਰਾਰ ਡਾ. ਬੂਟਾ ਸਿੰਘ ਸਿੱਧੂ ਅਤੇ ਅਕਾਦਮਿਕ ਮਾਮਲੇ, ਡੀਨ ਡਾ. ਸਵਿਨਾ ਬਾਂਸਲ ਆਨਲਾਈਨ ਮੌਜੂਦ ਰਹੇ।  ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸਿੱਖਿਆ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ) ਦੇ ਵਿਦਿਆਰਥੀ ਵੱਖ ਵੱਖ ਸੇਵਾਵਾਂ ਜਿਵੇਂ ਕਿ ਆਰਜੀ ਡਿਗਰੀ ਸਰਟੀਫਿਕੇਟ (ਪੀ.ਡੀ.ਸੀ) ਟ੍ਰਾਂਸਕ੍ਰਿਪਟ, ਦਸਤਾਵੇਜ਼ / ਡਿਗਰੀ / ਨੰਬਰ ਕਾਰਡ (ਡੀ.ਐੱਮ.ਸੀ.) ਵਿੱਚ ਸੋਧ, ਤਸਦੀਕ, ਪ੍ਰਮਾਣ ਪੱਤਰ ਆਦਿ ਸੇਵਾਵਾਂ ਪ੍ਰਾਪਤ ਕਰਨ ਲਈ ਲਈ ਆਨਲਾਈਨ ਬਿਨੈ ਪੱਤਰ ਦੇ ਸਕਣਗੇ।ਵਿਦਿਆਰਥੀ ਪੋਰਟਲ ਦੇ ਸਟੂਡੈਂਟ ਲੌਗਇੰਨ ਵਿਚ ਜਾ ਕੇ ਆਨਲਾਈਨ ਫੀਸ ਭਰ ਸਕਦੇ ਹਨ ਅਤੇ ਦਸਤਾਵੇਜ਼ ਦੀਆਂ ਕਾਪੀਆਂ ਆਨਲਾਈਨ ਪ੍ਰਾਪਤ ਕਰ ਸਕਦੇ ਹਨ।

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਐਮ.ਆਰ.ਐਸ.ਪੀ.ਟੀ.ਯੂ ਦੀ ਇਸ ਵਿਲੱਖਣ ਪਹਿਲਕਦਮੀ ਲਈ ਵਧਾਈ ਦਿੰਦਿਆਂ ਚੰਨੀ ਨੇ ਪੰਜਾਬ ਤਕਨੀਕੀ ਸਿੱਖਿਆ ਵਿਭਾਗ, ਪੰਜਾਬ ਤਕਨੀਕੀ ਸਿੱਖਿਆ ਬੋਰਡ ਅਤੇ ਆਈ.ਕੇ.ਜੀ ਪੀ.ਟੀ.ਯੂ, ਕਪੂਰਥਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੀ ਬਿਨਾਂ ਕਿਸੇ ਦੇਰੀ ਦੇ ਵਿਦਿਆਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਆਨਲਾਈਨ ਪੋਰਟਲ ਦੀ ਸ਼ੁਰੂਆਤ ਕਰਨ।ਮੰਤਰੀ ਨੇ ਕਿਹਾ ਕਿ ਕੋਵਿਡ ਸੰਕਟ ਦੌਰਾਨ ਆਨਲਾਈਨ ਪ੍ਰਸ਼ਾਸਨਿਕ ਸੇਵਾਵਾਂ ਅਤੇ ਕਲਾਸਾਂ ਵਿਦਿਆਰਥੀਆਂ ਲਈ ਇੱਕ ਬਹੁਤ ਵਧੀਆ ਵਿਧੀ ਹਨ ਤਾਂ ਜੋ ਉਨ੍ਹਾਂ ਨੂੰ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ। ਮੰਤਰੀ ਨੇ ਅਧਿਕਾਰੀਆਂ ਨੂੰ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਚਲਾਉਂਦੇ ਸਮੇਂ ਆਨਲਾਈਨ ਧੋਖਾਧੜੀਆਂ ਦੀਆਂ ਗਤੀਵਿਧੀਆਂ ਤੋਂ ਵਧੇਰੇ ਸਾਵਧਾਨ ਰਹਿਣ ਲਈ ਵੀ ਕਿਹਾ।

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੰਤਰੀ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਅਜਿਹੀਆਂ ਪ੍ਰਣਾਲੀਆਂ ਨੂੰ ਤਕਨੀਕੀ ਸਿੱਖਿਆ ਵਿਭਾਗ ਅਤੇ ਬੋਰਡ ਵਿੱਚ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਈ.ਕੇ.ਜੀ ਪੀ.ਟੀ.ਯੂ ਨੂੰ ਇਸ ਤਰਜ਼ `ਤੇ ਇੱਕ ਹਫ਼ਤੇ ਦੇ ਅੰਦਰ ਆਨ ਲਾਈਨ ਸੇਵਾਵਾਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।

ਮਹਾਰਾਜਾ ਰਣਜੀਤ ਸਿੰਘ ਤਕਨੀਕੀ ਸਿੱਖਿਆ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮੋਹਨ ਪਾਲ ਸਿੰਘ ਈਸ਼ਰ ਨੇ ਨਵੇਂ ਸ਼ੁਰੂ ਕੀਤੇ ਗਏ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਡਾਕ ਖਰਚੇ ਦਾ ਭੁਗਤਾਨ ਕਰਕੇ ਡਾਕ ਦੁਆਰਾ ਦਸਤਾਵੇਜ਼ ਪ੍ਰਾਪਤ ਕਰਨ ਦੇ ਵਿਕਲਪ ਦੀ ਚੋਣ ਵੀ ਕਰ ਸਕਦੇ ਹਨ। ਯੂਨੀਵਰਸਿਟੀ ਦਾ ਸਟਾਫ ਵਿਦਿਆਰਥੀਆਂ ਦੀਆਂ ਆਨਲਾਈਨ ਬੇਨਤੀਆਂ ਦੇ ਨਾਲ ਸਟਾਫ ਲੌਗਇਨ ਵਿੱਚ ਜਮ੍ਹਾਂ ਵੇਰਵਿਆਂ ਨੂੰ ਘੋਖੇਗਾ। ਬੇਨਤੀ ਦੀ ਪ੍ਰਕਿਰਿਆ ਤੋਂ ਬਾਅਦ ਲੋੜੀਂਦਾ ਦਸਤਾਵੇਜ਼ ਵਿਦਿਆਰਥੀ ਲੌਗਇਨ `ਤੇ ਅਪਲੋਡ ਕੀਤਾ ਜਾਏਗਾ। ਯੂਨੀਵਰਸਿਟੀ ਨੇ ਇਹ ਸਹੂਲਤ ਵੀ ਮੁਹੱਈਆ ਕਰਵਾਈ ਹੈ ਕਿ ਜੇ ਡਾਕ ਖਰਚੇ ਅਦਾ ਕੀਤੇ ਜਾਂਦੇ ਹਨ ਤਾਂ ਯੂਨੀਵਰਸਿਟੀ ਦੇ ਕਰਮਚਾਰੀ ਦਿੱਤੇ ਗਏ ਸ਼ਿਪਿੰਗ ਵੇਰਵਿਆਂ `ਤੇ ਦਸਤਾਵੇਜ਼ ਪੋਸਟ ਕਰਨਗੇ।ਇਹ ਪ੍ਰਣਾਲੀ ਯੂਨੀਵਰਸਿਟੀ ਅਕਾਉਂਟ ਮੈਨੇਜਮੈਂਟ ਸਿਸਟਮ ਨਾਲ ਵੀ ਜੁੜੀ ਹੋਈ ਹੈ ਤਾਂ ਜੋ ਭਰੀ ਗਈ ਫੀਸ ਦੀਆਂ ਰਸੀਦਾਂ ਆਪਣੇ ਢੁੱਕਵੀਆਂ ਸ਼ੇ੍ਰਣੀਆਂ ਅਧੀਨ ਵਿੱਤ ਪੁਸਤਕਾਂ ਵਿੱਚ ਸ਼ਾਮਲ ਹੋ ਜਾਣ।

Check Also

ਸੁਖਬੀਰ ਬਾਦਲ ਪਾਰਟੀ ਦੀ ਪ੍ਰਧਾਨਗੀ ਤੋਂ ਦੇਣ ਅਸਤੀਫ਼ਾ – ਤ੍ਰਿਪਤ ਰਜਿੰਦਰ ਬਾਜਵਾ

ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਿਹਾ ਕਿ ਸੁਖਬੀਰ …

Leave a Reply

Your email address will not be published. Required fields are marked *