ਰਾਜਸੀ ਹਿੰਸਾ ਅਮਰੀਕਾ ਦੀਆਂ ਕਦਰਾਂ ਕੀਮਤਾਂ ‘ਤੇ ਹਮਲਾ: ਟਰੰਪ

TeamGlobalPunjab
1 Min Read

ਵਾਸ਼ਿੰਗਟਨ – ਜੋਅ ਬਾਇਡਨ ਅੱਜ ਅਮਰੀਕਾ ‘ਚ ਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਇਸ ਦੇ ਨਾਲ ਹੀ ਡੋਨਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ‘ਚ ਇਕ ਵਾਰ ਫਿਰ ਕੈਪੀਟਲ ਭਵਨ ‘ਚ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਇਸ ਨੂੰ ਅਮਰੀਕੀ ਭਕਦਰਾਂ ਕੀਮਤਾਂ ਦੇ ਵਿਰੁੱਧ ਦੱਸਿਆ।

ਟਰੰਪ ਨੇ ਕਿਹਾ ਕਿ ਹਰ ਅਮਰੀਕੀ ਕੈਪੀਟਲ ਦੀ ਇਮਾਰਤ ‘ਤੇ ਹੋਈ ਹਿੰਸਾ ਤੋਂ ਘਬਰਾ ਗਿਆ ਸੀ। ਰਾਜਨੀਤਿਕ ਹਿੰਸਾ ਉਨ੍ਹਾਂ ਸਾਰੀਆਂ ਕਦਰਾਂ ਕੀਮਤਾਂ ‘ਤੇ ਹਮਲਾ ਹੈ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ। ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਹੁਣ ਸਾਨੂੰ ਪਹਿਲਾਂ ਨਾਲੋਂ ਵਧੇਰੇ ਏਕਤਾ ਨਾਲ ਰਹਿਣਾ ਪਵੇਗਾ।

ਇਸ ਤੋਂ ਇਲਾਵਾ ਵਿਦਾਈ ਭਾਸ਼ਣ ‘ਚ ਟਰੰਪ ਨੇ ਕਿਹਾ, “ਅਸੀਂ ਚੀਨ ‘ਤੇ ਇੱਕ ਇਤਿਹਾਸਕ ਵਪਾਰ ਟੈਕਸ ਲਗਾ ਦਿੱਤਾ, ਇਸਦੇ ਨਾਲ ਕਈ ਨਵੇਂ ਸਮਝੌਤੇ ਕੀਤੇ।” ਸਾਡੀ ਵਪਾਰੀ ਨੀਤੀ ਤੇਜ਼ੀ ਨਾਲ ਬਦਲ ਗਈ, ਜਿਸ ਕਰਕੇ ਅਮਰੀਕਾ ਨੂੰ ਅਰਬਾਂ ਰੁਪਏ ਮਿਲ ਗਏ। ਪਰ ਵਾਇਰਸ ਨੇ ਸਾਨੂੰ ਦੂਸਰੀ ਦਿਸ਼ਾ ‘ਚ ਸੋਚਣ ਲਈ ਮਜਬੂਰ ਕਰ ਦਿੱਤਾ।

ਦੱਸ ਦਈਏ ਕਿ ਅਮਰੀਕੀ ਇਤਿਹਾਸ ‘ਚ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਦੇ ਸਹੁੰ ਚੁੱਕਣ ਦੇ ਪ੍ਰੋਗਰਾਮ ਨੂੰ ਲੈ ਕੇ ਇੰਨੀ ਸਖਤ ਸੁਰੱਖਿਆ ਹੈ। ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦੁਆਰਾ ਅਮਰੀਕੀ ਸੰਸਦ ਕੈਪੀਟਲ ਹਿੱਲ ‘ਚ ਪ੍ਰਦਰਸ਼ਨਾਂ ਤੋਂ ਬਾਅਦ ਸਥਿਤੀ ਨੂੰ ਵਿਸ਼ੇਸ਼ ਚੌਕਸੀ ਦਿੱਤੀ ਜਾ ਰਹੀ ਹੈ।

- Advertisement -

TAGGED: , ,
Share this Article
Leave a comment