ਟਰੂਡੋ ਸਰਕਾਰ ਦਾ ਵੱਡਾ ਫੈਸਲਾ, ਹਾਲੇ ਨਹੀਂ ਖੋਲੀ ਜਾਵੇਗੀ ਅਮਰੀਕਾ ਨਾਲ ਲੱਗਦੀ ਸਰਹੱਦ

TeamGlobalPunjab
2 Min Read
ਓਟਵਾ:- ਕੈਨੇਡਾ ਅਮਰੀਕਾ ਸਰਹੱਦ ਉਤੇ ਜਾਰੀ ਪਾਬੰਦੀਆਂ ਨੂੰ ਫੌਰੀ ਤੌਰ ਤੇ ਨਹੀਂ ਹਟਾਇਆ ਜਾ ਸਕਦਾ ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੀ-7 ਆਗੂਆਂ ਦੀ ਹੋਈ ਵੀਡੀਓ ਕਾਨਫ੍ਰੰਸ ਦੌਰਾਨ ਕੀਤਾ। ਜਸਟਿਨ ਟਰੂਡੋ ਨੇ ਇਸ ਗੱਲ ਨੂੰ ਲੈਕੇ ਚੱਲ ਰਹੇ ਵਿਚਾਰ ਵਟਾਂਦਰੇ ਦੌਰਾਨ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦੋਨੋਂ ਦੇਸ਼ ਇਸ ਮਸਲੇ ਦਾ ਹੱਲ ਜਲਦੀ ਹੀ ਲੱਭਣਗੇ ਅਤੇ ਸੁਚਾਰੂ ਕਦਮ ਚੁੱਕੇ ਜਾਣਗੇ ਤਾਂ ਜੋ ਦੋਨਾਂ ਦੇਸ਼ਾਂ ਦਰਮਿਆਨ ਘੱਟੋ-ਘੱਟ ਆਵਾਜਾਈ ਨੂੰ ਕਾਇਮ  ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਹੀ ਇਹ ਫੈਸਲਾ ਲਿਆ ਗਿਆ ਸੀ ਪਰ ਹਾਲੇ ਤੱਕ ਇਸ ਤੇ ਪੂਰਨ ਤੌਰ ਤੇ ਠੱਲ ਨਹੀਂ ਪਾਈ ਜਾ ਸਕੀ ਇਸ ਲਈ ਜਲਦਬਾਜ਼ੀ ਵਿਚ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕਾਰਨ ਮਰਣ ਵਾਲਿਆਂ ਦੀ ਗਿਣਤੀ ਦੂਜੇ ਮੁਲਕਾਂ ਦੇ ਮੁਕਾਬਲੇ ਬਹੁਤ ਜਿਆਦਾ ਹੈ। ਦੂਜੇ ਪਾਸੇ ਅਮਰੀਕਾ ਦੇ ਕਈ ਸੂਬਿਆਂ ਦੇ ਲੋਕ ਸੜਕਾਂ ਤੇ ਵੀ ਆ ਗਏ ਹਨ ਅਤੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕਰ ਰਹੇ ਹਨ ਤਾਂ ਜੋ ਲਾਕਡਊਨ ਚੁੱਕਿਆ ਜਾਵੇ ਅਤੇ ਲੋਕ ਆਮ ਦੀ ਤਰਾਂ ਆਪਣੇ-ਆਪਣੇ ਕਾਰੋਬਾਰ ਕਰ ਸਕਣ। ਕਿਉਂ ਕਿ ਅਮਰੀਕਾ ਦੀ ਅਰਥ ਵਿਵਸਥਾ ਕਾਫੀ ਜਿਆਦਾ ਖਰਾਬ ਹੋ ਚੁੱਕੀ ਹੈ।ਬੇਸ਼ਕ ਸਰਕਾਰ ਨੇ ਬਾਰਾ ਸੌ ਡਾਲਰ ਮਦਦ ਦੇਣ ਦਾ ਐਲਾਣ ਕੀਤਾ ਹੈ ਪਰ ਫਿਰ ਵੀ ਲੋਕ ਰੋਸ ਮੁਜ਼ਾਹਰੇ ਕਰ ਰਹੇ ਹਨ ਕਿ ਲਾਕ ਡਾਊਨ ਖਤਮ ਕੀਤਾ ਜਾਵੇ।

Share this Article
Leave a comment