ਸਮਰਾਲਾ: ਪੰਜਾਬ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਇਸ ਦੀ ਮਿਸਾਲ ਪੇਸ਼ ਕੀਤੀ ਹੈ ਸਮਰਾਲਾ ਦੇ ਹੀਰਾ ਪਰਵਾਰ ਦੀ 25 ਸਾਲਾ ਬੇਟੀ ਹਰਲੀਨ ਕੌਰ ਨੇ ਜਿਸਨੇ ਹਰਿਆਣਾ ਜੁਡੀਸ਼ੀਅਲ ਦੀ ਪ੍ਰੀਖਿਆ ‘ਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬ ਜੁਡੀਸ਼ੀਅਲ ਪ੍ਰੀਖਿਆ ‘ਚ ਵੀ ਮੈਦਾਨ ਮਾਰਦੇ ਹੋਏ ਤੀਜਾ ਸਥਾਨ ਪ੍ਰਾਪਤ ਕਰ ਕੇ ਜੱਜ ਬਣਨ ਦਾ ਸੁਪਨਾ ਪੂਰਾ ਕੀਤਾ ਹੈ।
ਉੱਥੇ ਹੀ ਲੁਧਿਆਣਾ ਦੀ ਸ਼ਿਵਾਨੀ ਗਰਗ ਨੇ ਵਿੱਚ ਜਨਰਲ ਕੈਟੇਗਰੀ ਵਿੱਚ ਓਵਰਆਲ ਪਹਿਲਾ ਰੈਂਕ ਹਾਸਲ ਕੀਤਾ ਹੈ। ਸ਼ਿਵਾਨੀ ਨੇ ਪੰਜਾਬ ਜਿਊਡਿਸ਼ਿਅਰੀ ਦੀ ਪਰੀਖਿਆ ਵਿੱਚ ਕੁਲ 603 . 88 ਅੰਕ ਹਾਸਲ ਕੀਤੇ ਹਨ। ਇਸ ਦੇ ਨਾਲ ਹੀ ਲੁਧਿਆਣਾ ਦੇ ਜਨਤਾ ਨਗਰ ਦੀ ਰਹਿਣ ਵਾਲੀ 27 ਸਾਲਾ ਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਕਾਨੂੰਨੀ ਪ੍ਰਿਖਿਆ ਉਸ ਨੇ ਦੂਜੀ ਵਾਰ ‘ਚ ਪਾਸ ਵਿੱਚ ਪਾਸ ਕੀਤੀ ਹੈ। ਉਸਨੇ ਕੁੱਲ 544 . 44 ਅੰਕ ਲੈ ਕੇ ਜਨਰਲ ਕੈਟੇਗਰੀ ਵਿੱਚ ਸੱਤਵਾਂ ਰੈਂਕ ਹਾਸਲ ਕੀਤਾ ਹੈ।
ਸ਼ੁੱਕਰਵਾਰ ਦੇਰ ਰਾਤ ਐਲਾਨੇ ਗਏ ਨਤੀਜੇ ‘ਚ ਹਰਲੀਨ ਕੌਰ ਨੇ ਜਨਰਲ ਕੈਟਾਗਰੀ ‘ਚ 560 ਨੰਬਰ ਹਾਸਲ ਕਰ ਕੇ ਸੂਬੇ ਵਿਚੋਂ ਤੀਜਾ ਰੈਂਕ ਹਾਸਲ ਕੀਤਾ ਹੈ । ਇਸ ਤੋਂ ਪਹਿਲਾ ਉਹ ਹਰਿਆਣਾ ਜੁਡੀਸ਼ੀਅਲ ਪ੍ਰੀਖਿਆ ਵੀ 596 ਅੰਕ ਲੈ ਕੇ ਚੌਥੀ ਪੁਜੀਸ਼ਨ ਨਾਲ ਪਾਸ ਕਰ ਚੁੱਕੀ ਹੈ। ਇੰਨਾ ਹੀ ਨਹੀਂ ਉਹ ਦਿੱਲੀ ਅਤੇ ਰਾਜਸਥਾਨ ਜੁਡੀਸ਼ੀਲੀ ਦੀ ਪ੍ਰੀ-ਪ੍ਰੀਖਿਆ ਵੀ ਪਾਸ ਕਰ ਚੁੱਕੀ ਹੈ। ਹਰਲੀਨ ਕੌਰ ਆਪਣੇ ਜੱਜ ਬਣਨ ਦਾ ਸਿਹਰਾ ਆਪਣੇ ਪਿਤਾ ਡਾ. ਰਜਿੰਦਰ ਸਿੰਘ ਹੀਰਾ ਅਤੇ ਮਾਤਾ ਸੁਖਜੀਤ ਕੌਰ ਦੇ ਨਾਲ-ਨਾਲ ਆਪਣੇ ਪ੍ਰੋਫੈਸਰ ਡਾ. ਮਨੋਜ ਸ਼ਰਮਾ ਨੂੰ ਦਿੱਤਾ ਹੈ।
ਹਰਲੀਨ ਦੀ ਇਸ ਪ੍ਰਾਪਤੀ ਤੋਂ ਉਸ ਦਾ ਪਰਿਵਾਰ ਵੀ ਬੇਹੱਦ ਖੁਸ਼ ਹੈ। ਹਰਲੀਨ ਦੇ ਪਿਤਾ ਅਤੇ ਮਾਤਾ ਨੇ ਦੱਸਿਆ ਕਿ ਉਹ ਜਦੋਂ ੧੦ਵੀਂ ਜਮਾਤ ‘ਚ ਪੜ੍ਹਦੀ ਸੀ ਤਾਂ ਉਸ ਨੇ ਮਨ ਬਣਾ ਲਿਆ ਸੀ ਉਸਨੇ ਤੇ ਉਹਨਾਂ ਦੱਸਿਆ ਕਿ ਹਰਲੀਨ ਪੂਰੀ ਮਿਹਨਤ ਕੀਤੀ ਹੈ ਤੇ ਕਾਮਯਾਬ ਹੋਈ ਹੈ। ਉਨ੍ਹਾ ਨੇ ਕਿਹਾ ਕਿ ਕਦੇ ਕੁੜੀ ਮੁੰਡੇ ‘ਚ ਫਰਕ ਨਹੀਂ ਸਮਝਣਾ ਚਾਹੀਦਾ।
ਇਤਿਹਾਸ ‘ਚ ਪਹਿਲੀ ਵਾਰ ਇਸ ਪੇਂਡੂ ਖੇਤਰ ਦੀ ਕਿਸੇ ਧੀ ਵਲੋਂ ਜੱਜ ਬਣਨ ਦਾ ਸੁਪਨਾ ਪੂਰਾ ਹੋਇਆਂ। ਆਪਣੇ ਇਲਾਕੇ ਲਈ ਮਾਣ ਹਾਸਲ ਕਰਨ ਵਾਲੀ ਹਰਲੀਨ ਕੌਰ ਦੇ ਘਰ ‘ਚ ਤਾਂ ਖ਼ੁਸ਼ੀ ਦਾ ਮਾਹੌਲ ਹੈ ਹੀ ਨਾਲ ਹੀ ਪੂਰਾ ਇਲਾਕਾ ਇਸ ਧੀ ਦੇ ਜੱਜ ਬਣਨ ਦੀ ਖ਼ੁਸ਼ੀ ‘ਚ ਜਸ਼ਨ ਮਨਾ ਰਿਹਾ ਹੈ।