ਹਸਪਤਾਲ ‘ਚ ਦਾਖਲ ਕੋਰੋਨਾ ਪਾਜ਼ੀਟਿਵ ਪੁੱਤ ਨੇ ਮਾਂ ਨੂੰ ਮੈਸਜ ਭੇਜ ਕਿਹਾ ਅੱਜ ਯਾਦ ਨਾਲ ਮਰੇ ਹੋਏ ਨੂੰ ਲੈ ਜਾਣਾ, ਹਸਪਤਾਲ ਦੀ ਲਾਪਰਵਾਹੀ ਦੇ ਕੀਤੇ ਸਨ ਖੁਲਾਸੇ

TeamGlobalPunjab
4 Min Read

ਜਲੰਧਰ: ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ ਮੌਤਾਂ ਦੀਆਂ ਗਿਣਤੀਆਂ ‘ਚ ਵੀ ਵਾਧਾ ਹੋ ਰਿਹਾ ਹੈ। ਇਕ ਕੋਰੋਨਾ ਮਰੀਜ਼ ਪੀੜਿਤ ਨੇ ਮਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਮੈਸੇਜ ਤੇ ਵੀਡੀਓ ਭੇਜ ਕੇ ਖੁਲ੍ਹ ਕੇ ਹਸਪਤਾਲ ਵਿੱਚ ਅਵਿਵਸਥਾ ਅਤੇ ਡਾਕਟਰਾਂ ਦੀ ਲਾਪਰਵਾਹੀ ਦਾ ਖੁਲਾਸਾ ਕੀਤਾ ਹੈ। ਸ਼ਨੀਵਾਰ ਨੂੰ ਨਵਾਂ ਸ਼ਹਿਰ ਦੇ 23 ਸਾਲਾ ਗੁਰਸੇਵਕ ਨੇ ਆਪਣੀ ਮਾਂ ਕਮਲਜੀਤ ਕੌਰ ਦੇ ਮੋਬਾਈਲ ‘ਤੇ ਇਹ ਮੈਸੇਜ ਭੇਜੇ ਅਤੇ ਸੋਮਵਾਰ ਸਵੇਰੇ 4 ਵਜੇ ਗੁਰਸੇਵਕ ਦੀ ਮੌਤ ਹੋ ਗਈ।

ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਜ਼ ਹਸਪਤਾਲ) ਵਿੱਚ ਦਾਖਲ ਕੋਰੋਨਾ ਪੀੜਿਤ ਦੀ ਸੋਮਵਾਰ ਨੂੰ ਮੌਤ ਹੋ ਗਈ। ਨੌਜਵਾਨ ਨੇ ਲਿਖਿਆ ਕਿ – ਬਿਨਾਂ ਆਕਸੀਜਨ ਮੇਰੀ ਜਾਨ ਨਿਕਲੀ ਜਾ ਰਹੀ ਹੈ, ਇਥੇ ਨਾ ਤਾਂ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਡਾਕਟਰ, ਸਟਾਫ ਮੇਰੇ ਕੋਲ ਆ ਰਿਹਾ ਹੈ … ਮੈਨੂੰ ਬਚਾਓ … ਮੈਨੂੰ ਇਥੋਂ ਲੈ ਜਾਓ … ਮੈਂ ਮਰ ਜਾਵਾਂਗਾ।

ਮਾਂ ਦਾ ਕਹਿਣਾ ਹੈ ਕਿ ਮੈਨੁੰ ਮੇਰੇ ਪੁੱਤਰ ਦੀ ਮੌਤ ਦਾ ਇਨਸਾਫ ਚਾਹੀਦਾ ਹੈ।  ਉਨ੍ਹਾਂ ਕਿਹਾ ਹਸਪਤਾਲ ‘ਚ ਲਗਭਗ 90 ਹਜ਼ਾਰ ਦਾ ਖਰਚਾ ਆਇਆ ਹੈ। ਮਾਂ ਕਮਲਜੀਤ ਕੌਰ ਨੇ ਪੁੱਤਰ ਗੁਰਸੇਵਕ ਦਾ ਮੈਸੇਜ ਦਿਖਾਉਂਦੇ ਹੋਏ ਕਿਹਾ ਕਿ ਉਸਨੇ  ਇਹ ਮੈਸੇਜ ਐਤਵਾਰ ਨੂੰ ਦੁਪਹਿਰ 3.19 ਵਜੇ ਭੇਜੇ ਸਨ। ਇਸ ਵਿੱਚ ਲਿਖਿਆ ਸੀ ਕਿ ਇੱਕ ਵਾਰ ਮੈਨੂੰ ਇਥੋਂ ਲੈ ਜਾਓ, ਕੋਈ ਵੀ ਮੇਰੇ ‘ਤੇ ਵਿਸ਼ਵਾਸ ਨਹੀਂ ਕਰ ਰਿਹਾ, ਜਲਦੀ ਕੁਝ ਕਰੋ, ਮੈਂ ਮਰ ਜਾਵਾਂਗਾ, ਇਥੇ ਕੁਝ ਨਹੀਂ ਬੱਸ ਪੈਸੇ ਦਿੰਦੇ ਰਹੋ। ਬਿਨਾਂ ਆਕਸੀਜਨ ਦੇ ਤਿੰਨ ਦਿਨਾਂ ਤੋਂ ਮੇਰੀ ਜਾਨ ਨਿਕਲੀ ਜਾ ਰਹੀ ਹੈ, ਫਿਰ ਵੀ ਤੁਸੀਂ ਲੋਕ ਡਾਕਟਰ ਕੋਲ ਜਾ ਰਹੇ ਹੋ, ਮੈਨੂੰ ਮੌਤ ਦਿੰਦੇ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਮੈਨੂੰ ਮਰਨ ਲਈ ਛੱਡਣ ਲਈ।

ਗੁਰਸੇਵਕ ਨੇ 3.40 ‘ਤੇ  ਆਖਰੀ ਮੈਸਜ ‘ਚ ਲਿਖਿਆ ਕਿ ਅੱਜ ਯਾਦ ਨਾਲ ਮਰੇ ਹੋਏ ਨੂੰ ਲੈ ਜਾਣਾ। ਗੁਰਸੇਵਕ ਦੀ ਮਾਂ ਕਮਲਜੀਤ ਕੌਰ ਨੇ ਦੱਸਿਆ ਕਿ ਅਸੀਂ ਗੁਰਸੇਵਕ ਨੂੰ 5 ਦਿਨ ਪਹਿਲਾਂ ਪਿਮਜ਼ ਦੇ ਹਸਪਤਾਲ ਦਾਖਲ ਕਰਵਾਇਆ ਸੀ। ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤਾਂ ਉਸ ਨੂੰ ਕੋਰੋਨਾ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਉਸੇ ਦਿਨ ਤੋਂ ਗੁਰਸੇਵਕ ਫੋਨ ‘ਚ ਕਿਹਾ ਕਿ ਕੋਈ ਵੀ ਉਸਨੂੰ ਪੁੱਛਦਾ ਨਹੀਂ, ਡਾਕਟਰ ਅਤੇ ਸਟਾਫ ਉਸ ਦੇ ਨੇੜੇ ਨਹੀਂ ਆਉਂਦੇ। ਕਮਲਜੀਤ ਨੇ ਦੱਸਿਆ ਕਿ ਜਦੋਂ ਮੈਂ ਡਾ. ਕੁਲਬੀਰ ਸ਼ਰਮਾ ਕੋਲ ਗਈ ਤੇ ਦੱਸਿਆ ਕਿ ਬੇਟਾ ਆਕਸੀਜਨ ਨਾ ਮਿਲਣ ਦੀ ਸ਼ਿਕਾਇਤ ਕਰ ਰਿਹਾ ਹੈ ਤਾਂ ਡਾਕਟਰ ਨੇ ਕਿਹਾ – ‘ਜੇ ਆਕਸੀਜਨ ਆਉਂਦੀ ਹੋਈ ਤਾਂ ਮੈਂ ਤੇਰੇ ਥੱਪੜ ਮਾਰਨਾ’। ਅਸੀਂ ਉਨ੍ਹਾਂ ਨੂੰ ਚੈੱਕ ਕਰਨ ਲਈ ਵੀ ਕਿਹਾ ਤਾਂ ਉਨ੍ਹਾਂ ਨੇ ਬੇਟੇ ਨਾਲ ਇਕ ਵੀਡੀਓ ਕਾਲ ਕਰਵਾ ਕੇ ਉਸ ਦੇ ਚਿਹਰੇ ‘ਤੇ ਮਾਸਕ ਦਿਖਾ ਦਿੱਤਾ। ਉਸ ਦੇ ਭਰਾ ਨੇ ਕਿਹਾ ਕਿ ਸਵੇਰੇ 4 ਵਜੇ ਮੌਤ ਹੋਣ ਤੋਂ ਬਾਅਦ ਸ਼ਾਮ ਨੂੰ ਮ੍ਰਿਤਕ ਦੇਹ ਲੈਣ ਲਈ ਅਸੀਂ ਖੁਦ ਪੀਪੀਈ ਕਿੱਟ ਖਰੀਦੀ। ਦੂਜੇ ਪਾਸੇ ਡਾ. ਕੁਲਬੀਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਦੱਸਿਆ।

- Advertisement -

ਹਸਪਤਾਲ ਵਾਲਿਆਂ ਨੇ ਆਪਣੇ ਆਪ ਨੂੰ ਬਚਾਉਂਦੇ ਹੋਏ ਕਿਹਾ ਕਿ ਗੁਰਸੇਵਕ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਉਸ ਨੂੰ ਸਾਈਟੋਕਾਂਸ ਦੇ ਵਿੱਚ-ਵਿੱਚ ਅਟੈਕ ਆ ਰਹੇ ਸਨ।  ਡਰ ਦੇ ਕਾਰਨ ਉਹ ਅਜਿਹੇ ਉਲਟੇ-ਸਿੱਧੇ ਮੈਸੇਜ ਕਰ ਰਿਹਾ ਸੀ। ਉਸ ਦੀ ਹਾਲਤ ਸੀਰੀਅਸ ਸੀ, ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ।

Share this Article
Leave a comment