ਮਾਡਲ ਅਤੇ ਬਾਲੀਵੁੱਡ ਦੀ ਅਦਾਕਾਰਾ ਪਾਇਲ ਰੋਹਤਗੀ ਨੂੰ ਰਾਜਸਥਾਨ ਪੁਲਿਸ ਨੇ ਅਹਿਮਦਾਬਾਦ ਤੋਂ ਬੀਤੀ ਕੱਲ੍ਹ ਸਵੇਰੇ ਹਿਰਾਸਤ ‘ਚ ਲੈ ਲਿਆ ਹੈ। ਜਾਣਕਾਰੀ ਮੁਤਾਬਿਕ ਪਾਇਲ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਪਿਤਾ ਮੋਤੀ ਲਾਲ ਨਹਿਰੂ ਸਬੰਧੀ ਗਲਤ ਟਿੱਪਣੀ ਕਰਨ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਸ਼ਟੀ ਪਾਇਲ ਨੇ ਖੁਦ ਵੀ ਟਵੀਟ ਕਰਕੇ ਕੀਤੀ ਹੈ।
ਪਾਇਲ ਨੇ ਆਪਣੇ ਟਵੀਟਰ ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਰਾਜਸਥਾਨ ਪੁਲਿਸ ਨੇ ਮੋਤੀਲਾਲ ਨਹਿਰੂ ‘ਤੇ ਵੀਡੀਓ ਬਣਾਉਣ ਕਾਰਨ ਗ੍ਰਿਫਤਾਰ ਕਰ ਲਿਆ ਹੈ , ਜਿਸ ਬਾਰੇ ਉਨ੍ਹਾਂ ਨੇ ਜਾਣਕਾਰੀ ਗੂਗਲ ਤੋਂ ਲਈ ਸੀ। ਉਨ੍ਹਾਂ ਕਿਹਾ ਕਿ ਬੋਲਣ ਦੀ ਸੁਤੰਤਰਤਾ ਮਜਾਕ ਹੈ।
https://twitter.com/Payal_Rohatgi/status/1206074851276083200
ਅਦਾਕਾਰਾ ਪਾਇਲ ਰੋਹਤਗੀ ਨੇ ਸੁਤੰਤਰਤਾ ਸੰਗਰਾਮੀ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਪਿਤਾ ਬਾਰੇ ਬਹੁਤ ਹੀ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਸਨ। ਪਾਇਲ ਨੇ ਦਾਅਵਾ ਕਰਦਿਆਂ ਇਕ ਵੀਡੀਓ ਜਾਰੀ ਕੀਤਾ ਸੀ, ‘ਮੇਰੇ ਖਿਆਲ ਵਿਚ ਕਾਂਗਰਸ ਪਰਿਵਾਰ ਟ੍ਰਿਪਲ ਤਾਲਕ ਦੇ ਵਿਰੁੱਧ ਸੀ ਕਿਉਂਕਿ ਮੋਤੀ ਲਾਲ ਨਹਿਰੂ ਦੀਆਂ ਪੰਜ ਪਤਨੀਆਂ ਸਨ। ਮੋਤੀ ਲਾਲ ਨਹਿਰੂ ਜਵਾਹਰ ਲਾਲ ਨਹਿਰੂ ਦੇ ਮਤਰੇਏ ਪਿਤਾ ਸਨ। ‘ ਪਾਇਲ ਨੇ ਆਪਣੇ ਦਾਅਵੇ ਪਿੱਛੇ ਅਲੀਨਾ ਰਾਮਕ੍ਰਿਸ਼ਨ ਦੁਆਰਾ ਲਿਖੀ ਜੀਵਨੀ ਦਾ ਹਵਾਲਾ ਵੀ ਦਿੱਤਾ।