Home / ਪਰਵਾਸੀ-ਖ਼ਬਰਾਂ / ਮਿਸੀਸਾਗਾ ਦੀ ਪਾਰਕ ‘ਚ ਮਿਲੀ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਮਿਸੀਸਾਗਾ ਦੀ ਪਾਰਕ ‘ਚ ਮਿਲੀ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ, ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ

ਮਿਸੀਸਾਗਾ – ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਤਾਂ ‘ਚ ਮੌਤ ਹੋ ਗਈ। 27 ਸਾਲ ਦੇ ਸਿਮਰਨਜੀਤ ਸਿੰਘ ਸਿੱਧੂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਐਂਡ ਮਿਸਿੰਗ ਪਰਸਨ ਬਿਊਰੋ ਨੇ ਲੋਕਾਂ ਤੋਂ ਮਦਦ ਮੰਗੀ ਹੈ।

ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੀ ਡੋਰੀ ਰੋਡ ‘ਤੇ ਸਥਿਤ ਡੋਰੀ ਗਰੀਨਵੇਅ ਪਾਰਕ ਵਿਚ ਬੀਤੇ ਸ਼ਨੀਵਾਰ ਨੂੰ ਸਵੇਰ ਲਗਭਗ 6 ਵਜੇ ਇਕ ਵਿਅਕਤੀ ਦੇ ਬੇਹੋਸ਼ ਪਏ ਹੋਣ ਸਬੰਧੀ ਸੂਚਨਾ ਮਿਲੀ ਅਤੇ ਮੌਕੇ ‘ਤੇ ਪਹੁੰਚੀ ਪੈਰਾਮੈਡਿਕਸ ਵੱਲੋਂ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਸਿਮਰਨਜੀਤ ਸਿੰਘ ਸਿੱਧੂ ਦੇ ਘਰ ਦਾ ਕੋਈ ਪੱਕਾ ਪਤਾ ਨਹੀਂ ਸੀ ਪਰ ਉਹ ਮਾਲਟਨ ਇਲਾਕੇ ‘ਚ ਅਕਸਰ ਆਉਂਦਾ ਜਾਂਦਾ ਸੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਕੋਈ ਡੈਸ਼ਕੈਮ ਜਾਂ ਹੋਰ ਕਿਸਮ ਦੀ ਵੀਡੀਓ ਹੋਵੇ ਤਾਂ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਨਾਲ 905-453-2121 ਐਕਸਟੈਨਸ਼ਨ 3205 ‘ਤੇ ਸੰਪਰਕ ਕੀਤਾ – ਜਾਵੇ। ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟੋਪਰਜ਼ ਡਾਟ ਸੀ.ਏ. ਵੈੱਬਸਾਈਟ ’ਤੇ ਜਾ ਕੇ ਜਾਣਕਾਰੀ ਦਰਜ ਕੀਤੀ ਜਾ ਸਕਦੀ ਹੈ।

Check Also

ਕਨੈਡਾ-ਅਮਰੀਕਾ ਸਰਹੱਦ ’ਤੇ ਜਿੰਦਾ ਬਰਫ਼ ’ਚ ਜਮ੍ਹੇ ਨਵਜੰਮੇ ਬੱਚੇ ਸਮੇਤ 4 ਭਾਰਤੀ

ਟੋਰਾਂਟੋ/ਨਿਊਯਾਰਕ- ਅਮਰੀਕਾ ਨਾਲ ਲੱਗਦੀ ਕੈਨੇਡੀਅਨ ਸਰਹੱਦ ‘ਤੇ ਠੰਢ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ …

Leave a Reply

Your email address will not be published. Required fields are marked *