ਪੰਜਾਬੀ ਵਿਦਿਆਰਥੀ ਦੀ ਪਾਣੀ ‘ਚ ਡੁੱਬਣ ਕਾਰਨ ਮੌਤ, ਚੋਰਾਂ ਨੇ ਨਦੀ ‘ਚ ਦਿੱਤਾ ਸੀ ਧੱਕਾ

Prabhjot Kaur
2 Min Read

ਹੋਬਾਰਟ: ਆਸਟ੍ਰੇਲੀਆ ਦੇ ਹੋਬਾਰਟ ਸ਼ਹਿਰ ਦੇ ਰਿਵਰ ਦਰਵੈਂਟ (River Derwent) ਦੇ ਕਿਨਾਰੇ ਪੰਜਾਬੀ ਨੌਜਵਾਨ ਨਾਲ ਮੰਦਭਾਗੀ ਘਟਨਾ ਵਾਪਰ ਗਈ। ਜਾਣਕਾਰੀ ਮੁਤਾਬਕ ਦੀਪਇੰਦਰ ਜੀਤ ਸਿੰਘ ਸੋਮਵਾਰ ਦੀ ਰਾਤ 10 ਵਜੇ ਦੇ ਲਗਭਗ ਆਪਣੀ ਮਹਿਲਾ ਮਿੱਤਰ ਨਾਲ ਨਦੀ ਕਿਨਾਰੇ ਬੈਠਾ ਸੀ। ਇਸੇ ਦੌਰਾਨ ਕੁਝ ਅਣਜਾਣ ਲੜਕੇ ਉਹਨਾਂ ਕੋਲ ਆਉਂਦੇ ਹਨ ਤੇ ਦੀਪਇੰਦਰ ਦੀ ਦੋਸਤ ਦੇ ਮੋਢੇ ‘ਤੇ ਟੰਗਿਆ ਬੈਗ ਖੋਹਣ ਦੀ ਕੋਸ਼ਿਸ਼ ਕਰਏ ਹਨ। ਦੀਪਇੰਦਰਜੀਤ ਜਦੋਂ ਉਹਨਾਂ ਨੂੰ ਰੋਕ ਰਿਹਾ ਸੀ ਤਾਂ ਚਾਰੇ ਨੌਜਵਾਨਾਂ ਨੇ ਉਸ ਨੂੰ ਅਤੇ ਉਸਦੀ ਦੋਸਤ ਨੂੰ ਨਦੀ ‘ਚ ਧੱਕਾ ਦੇ ਦਿੱਤਾ।

ਲੜਕੀ ਕਿਸੇ ਤਰੀਕੇ ਨਾਲ ਤੈਰ ਕੇ ਕਿਨਾਰੇ ਪਹੁੰਚ ਗਈ, ਪਰ ਦੀਪਇੰਦਰ ਡੁੱਬ ਗਿਆ। ਤਸਮਾਨੀਆ ਪੁਲਿਸ ਨੇ ਵਲੋਂ ਬੀਤੇ ਦਿਨੀਂ ਉਸ ਦੀ ਮੌਤ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ। ਡਿਟੈਕਟਿਵ ਇੰਸਪੈਕਟਰ ਡੇਵਿਡ ਗਿੱਲ ਦਾ ਕਹਿਣਾ ਹੈ ਕਿ ਲੜਕੀ ਲਈ ਵੀ ਇਹ ਹਾਦਸਾ ਸਾਰੀ ਜ਼ਿੰਦਗੀ ਦਾ ਖੌਫ ਬਣ ਗਿਆ ਹੈ।

ਉੱਥੇ ਹੀ ਦੂਜੇ ਪਾਸੇ ਧੱਕਾ ਦੇਣ ਅਤੇ ਚੋਰੀ ਕਰਨ ਵਾਲੇ ਚਾਰ ਕਥਿਤ ਦੋਸ਼ੀਆਂ ਦੀ ਪਛਾਣ 17 ਸਾਲ ਦੀ ਉਮਰ ਦੇ ਇੱਕ ਲੜਕਾ ਅਤੇ ਇੱਕ ਲੜਕੀ, 19 ਸਾਲ ਦਾ ਲੜਕਾ ਅਤੇ ਇੱਕ ਹੋਰ 25 ਸਾਲਾਂ ਲੜਕੀ ਵਜੋਂ ਹੋਈ ਹੈ। ਚਾਰੋਂ ਫਿਲਹਾਲ ਪੁਲਿਸ ਦੀ ਗ੍ਰਿਫਤ ‘ਚ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਡੈਰਵੈਂਟ ਨਦੀ ਤਸਮਾਨ ਸਾਗਰ ‘ਚ ਜਾ ਰਲਦੀ ਹੈ, ਅਤੇ ਜਿਸ ਥਾਂ ਦੀਪਇੰਦਰ ਅਤੇ ਉਸਦੀ ਦੋਸਤ ਬੈਠੀ ਸੀ, ਉਹ ਗਹਿਰੇ ਪਾਣੀ ਦਾ ਹਿੱਸਾ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment