ਕੈਨੇਡਾ ‘ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫਤਾਰ

TeamGlobalPunjab
1 Min Read

ਟੋਰਾਂਟੋ: ਡਿਟਰੌਇਟ, ਅਮਰੀਕਾ ਤੋਂ ਵਿੰਡਸਰ, ਓਨਟਾਰੀਓ ਵਿਖੇ ਕੋਕੀਨ ਸਮਗਲ ਕਰਨ ਦੇ ਦੋਸ਼ ‘ਚ ਇੱਕ ਪੰਜਾਬੀ ਕੈਨੇਡੀਅਨ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਸਬੰਧੀ ਜਾਣਕਾਰੀ ਫੈਡਰਲ ਬਾਰਡਰ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਟਰੱਕ ਤੋਂ ਛੇ ਮਿਲੀਅਨ ਡਾਲਰ ਦੀ ਕਿਕੀਨ ਬਰਾਮਦ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਜਦੋਂ ਜਤਿੰਦਰਪਾਲ ਸਿੰਘ ਅੰਬੈਸਡਰ ਬ੍ਰਿੱਜ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਜਾਂਚ ਲਈ ਰੋਕਿਆ ਗਿਆ ਤੇ ਇਸ ਦੌਰਾਨ ਡਰਾਈਵਰ ਕੁਝ ਜ਼ਿਆਦਾ ਘਬਰਾ ਗਿਆ। ਯੂਐਸ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਏਜੰਟ ਨੇ ਸ਼ੱਕ ਪੈਣ ‘ਤੇ ਕੁੱਤਿਆਂ ਨੂੰ ਲਿਆ ਕੇ ਜਦੋਂ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਡਰੱਗਜ਼ ਬਰਾਮਦ ਕੀਤੇ ਗਏ।

ਇਸ ਮਾਮਲੇ ਸਬੰਧੀ ਅਦਾਲਤ ‘ਚ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ‘ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਟਰੱਕ ਦੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਏ ਜਾਣ ਤੋਂ ਬਾਅਦ 120 ਕਿੱਲੋਗ੍ਰਾਮ ਕੋਕੀਨ ਮਿਲੀ।
Canadian trucker arrested
ਯੂਐਸ ਹੋਮਲੈਂਡ ਸਕਿਊਰਿਟੀ, ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਅਧੀਕਾਰੀ ਵੱਲੋਂ ਦਿੱਤੇ ਬਿਆਨ ਅਨੁਸਾਰ ਟੋਰਾਂਟੋ ‘ਚ ਇਸ ਕੋਕੀਨ ਦੀ ਬਾਜ਼ਾਰ ‘ਚ ਕੀਮਤ ਛੇ ਮਿਲੀਅਨ ਡਾਲਰ ਹੈ।

ਉੱਥੇ ਹੀ ਦੂਜੇ ਪਾਸੇ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਇਸ ਕੋਕੀਨ ਦੇ ਟਰੱਕ ਵਿੱਚ ਹੋਣ ਦੀ ਕੋਈ ਜਾਣਕਾਰੀ ਨਹੀਂ ਸੀ। ਫਿਲਹਾਲ ਹਾਲੇ ਤੱਕ ਉਸ ‘ਤੇ ਲੱਗੇ ਦੋਸ਼ ਅਦਾਲਤ ਵਿੱਚ ਸਿੱਧ ਨਹੀਂ ਹੋਏ ਹਨ।

Share this Article
Leave a comment