25 ਲੱਖ ਡਾਲਰ ਦੀ ਨਸ਼ੇ ਦੀ ਖੇਪ ਸਣੇ 5 ਗ੍ਰਿਫਤਾਰ, ਤਿੰਨ ਪੰਜਾਬੀ ਸ਼ਾਮਲ

Prabhjot Kaur
2 Min Read

ਓਟਵਾ: ਕੈਨੇਡਾ ‘ਚ ਕਈ ਪੰਜਾਬੀ ਨੌਜਵਾਨ ਮਿਹਨਤ ਤੇ ਲਗਨ ਤੋਂ ਪਰੀ ਹਟਕੇ ਇਸ ਵੇਲੇ ਰਾਹ ਤੋਂ ਭਟਕ ਰਹੇ ਹਨ। ਉਨ੍ਹਾਂ ਦਾ ਰੁਝਾਨ ਨਸ਼ੇ ਦੇ ਕਾਰੋਬਾਰ ਤੇ ਹੋਰ ਗ਼ਲਤ ਕੰਮਾਂ ਵੱਲ ਵਧ ਰਿਹਾ ਹੈ। ਪਿਛਲੇ 2 ਸਾਲਾਂ ਵਿੱਚ ਤਿੰਨ ਵੱਡੇ ਗਿਰੋਹਾਂ ਵਿੱਚ ਜ਼ਿਆਦਾਤਰ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਸ਼ਮੂਲੀਅਤ ਪਾਈ ਗਈ, ਜੋ ਨਸ਼ੇ ਦੇ ਕਾਰੋਬਾਰ ਵਿੱਚ ਲੱਗ ਹੋਏ ਸਨ।

ਕੈਨੇਡਾ ‘ਚ ਪੰਜਾਬੀ ਮੂਲ ਦੇ ਨੌਜਵਾਨਾਂ ਦਾ ਰੁਝਾਨ ਨਸ਼ਾ ਤਸਕਰੀ ਦੇ ਕਾਰੋਬਾਰ ਵੱਲ ਵਧ ਰਿਹਾ ਹੈ। ਹਾਲ ਹੀ ‘ਚ ਮਿਸੀਸਾਗਾ ਵਿੱਚ ਪੀਲ ਪੁਲਿਸ ਵੱਲੋਂ 25 ਲੱਖ ਡਾਲਰ ਦੀ ਨਸ਼ੇ ਦੀ ਖੇਪ ਸਣੇ 5 ਤਸਕਰ ਗ੍ਰਿਫਤਾਰ ਕੀਤੇ ਗਏ, ਜਿਨਾਂ ‘ਚ ਤਿੰਨ ਪੰਜਾਬੀ ਸ਼ਾਮਲ ਹਨ। ਪਿਛਲੇ ਦੋ ਸਾਲਾਂ ਵਿੱਚ ਤਿੰਨ ਵੱਡੇ ਗਿਰੋਹਾਂ ਵਿੱਚ ਜ਼ਿਆਦਾਤਰ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਸ਼ਮੂਲੀਅਤ ਪਾਈ ਗਈ, ਜੋ ਨਸ਼ੇ ਦੇ ਕਾਰੋਬਾਰ ਵਿੱਚ ਲੱਗ ਹੋਏ ਸਨ।

ਕੁਝ ਸਮਾਂ ਪਹਿਲਾਂ ਬਰੈਂਪਟਨ ਦੇ 46 ਸਾਲਾ ਗੁਰਦੀਪ ਸਿੰਘ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਦੀ ਐਂਟਰੀ ਪੁਆਇੰਟ ‘ਤੇ ਆਪਣੇ ਟਰੱਕ ਰਾਹੀਂ ਕੈਨੇਡਾ ‘ਚ ਦਾਖ਼ਲ ਹੋ ਰਿਹਾ ਸੀ। ਕਿਊਬੈਕ ਦੇ ਲਾਸਾਲ ਦੇ ਵਾਸੀ 24 ਸਾਲਾ ਪ੍ਰਦੀਪ ਸਿੰਘ ਨੂੰ ਉਸ ਸਮੇਂ ਕਾਬੂ ਕੀਤਾ ਗਿਆ, ਜਦੋਂ ਉਹ ਆਪਣੇ ਟਰੱਕ ‘ਤੇ ਅਮਰੀਕਾ ਤੋਂ ਕੈਨੇਡਾ ਦੇ ਫੋਰਟ ਅਰੀ ਵਿੱਚ ਦਾਖ਼ਲ ਹੋਇਆ, ਜਿਸ ਕੋਲੋਂ ਬਾਰਡਰ ਤੇ ਤੈਨਾਤ ਅਧਿਕਾਰੀਆਂ ਨੇ ਪੰਜ ਡਫਲ ਬੈਗਾਂ ਵਿੱਚੋਂ ਲਗਭਗ 1125 ਕਿਲੋ ਕੋਕੀਨ ਬਰਾਮਦ ਕੀਤੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਬਾਜ਼ਾਰ ਵਿੱਚ ਕੀਮਤ ਲਗਭਗ 14 ਲੱਖ ਡਾਲਰ ਨਿੱਕਲੀ। ਜੂਨ ਵਿੱਚ ਟੋਰਾਂਟੋ ਖੇਤਰ ਦੇ 9 ਪੰਜਾਬੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ 61 ਮਿਲੀਅਨ ਡਾਲਰ ਤੋਂ ਵੱਧ ਦਾ ਨਸ਼ਾ ਜ਼ਬਤ ਕੀਤਾ ਗਿਆ।

Share this Article
Leave a comment