ਮਿਸੀਸਾਗਾ – ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਤਾਂ ‘ਚ ਮੌਤ ਹੋ ਗਈ। 27 ਸਾਲ ਦੇ ਸਿਮਰਨਜੀਤ ਸਿੰਘ ਸਿੱਧੂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਐਂਡ ਮਿਸਿੰਗ ਪਰਸਨ ਬਿਊਰੋ ਨੇ ਲੋਕਾਂ ਤੋਂ ਮਦਦ ਮੰਗੀ ਹੈ।
ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੀ ਡੋਰੀ ਰੋਡ ‘ਤੇ ਸਥਿਤ ਡੋਰੀ ਗਰੀਨਵੇਅ ਪਾਰਕ ਵਿਚ ਬੀਤੇ ਸ਼ਨੀਵਾਰ ਨੂੰ ਸਵੇਰ ਲਗਭਗ 6 ਵਜੇ ਇਕ ਵਿਅਕਤੀ ਦੇ ਬੇਹੋਸ਼ ਪਏ ਹੋਣ ਸਬੰਧੀ ਸੂਚਨਾ ਮਿਲੀ ਅਤੇ ਮੌਕੇ ‘ਤੇ ਪਹੁੰਚੀ ਪੈਰਾਮੈਡਿਕਸ ਵੱਲੋਂ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਸਿਮਰਨਜੀਤ ਸਿੰਘ ਸਿੱਧੂ ਦੇ ਘਰ ਦਾ ਕੋਈ ਪੱਕਾ ਪਤਾ ਨਹੀਂ ਸੀ ਪਰ ਉਹ ਮਾਲਟਨ ਇਲਾਕੇ ‘ਚ ਅਕਸਰ ਆਉਂਦਾ ਜਾਂਦਾ ਸੀ।
Homicide Requesting Information for Deceased Man – https://t.co/mxy21MARGd pic.twitter.com/TbJiY18cY7
— Peel Regional Police (@PeelPolice) June 17, 2021
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਕੋਈ ਡੈਸ਼ਕੈਮ ਜਾਂ ਹੋਰ ਕਿਸਮ ਦੀ ਵੀਡੀਓ ਹੋਵੇ ਤਾਂ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਨਾਲ 905-453-2121 ਐਕਸਟੈਨਸ਼ਨ 3205 ‘ਤੇ ਸੰਪਰਕ ਕੀਤਾ – ਜਾਵੇ। ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟੋਪਰਜ਼ ਡਾਟ ਸੀ.ਏ. ਵੈੱਬਸਾਈਟ ’ਤੇ ਜਾ ਕੇ ਜਾਣਕਾਰੀ ਦਰਜ ਕੀਤੀ ਜਾ ਸਕਦੀ ਹੈ।