ਕੋਰੋਨਾ ਵਾਇਰਸ : ਦੁਨੀਆ ਵਿਚ ਹੁਣ ਤਕ ਹੋਈਆਂ 1,60,747 ਮੌਤਾਂ, 233747 ਨਵੇਂ ਮਾਮਲੇ ਆਏ ਸਾਹਮਣੇ

TeamGlobalPunjab
2 Min Read

ਨਿਊਜ਼ ਡੈਸਕ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਸ਼ਨੀਵਾਰ ਨੂੰ ਵਡੀ ਗਿਣਤੀ ਚ ਮਾਮਲੇ ਸਾਹਮਣੇ ਆਏ ਹਨ । ਇਹ ਗਿਣਤੀ 23 ਲੱਖ 30 ਹਜ਼ਾਰ 7 ਸੌ ਤੋਂ ਉਪਰ ਚਲੀ ਗਈ ਹੈ । ਇਹ ਗਿਣਤੀ ਵਡੀ ਤਦਾਦ ਵਿਚ ਵਧਦੀ ਜਾ ਰਹੀ ਹੈ । ਹੁਣ ਜੇਕਰ ਇਸ ਨਾਲ ਹੋਈਆਂ ਮੌਤਾਂ ਦੀ ਗੱਲ ਕਰੀਏ ਤਾ ਇਸ ਨਾਲ ਇਕ ਲੱਖ 60 ਹਜ਼ਾਰ 7 ਸੌ 47 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਸ ਨੂੰ ਦੇਖਦਿਆਂ ਵੱਖ ਵੱਖ ਦੇਸ਼ਾ ਵਿਚ ਲੌਕਡਾਊਂਨ ਕੀਤਾ ਗਿਆ ਹੈ ਅਤੇ ਇਹ ਹਾਲਾਤਾਂ ਨੂੰ ਦੇਖਦਿਆਂ ਵਧਾਇਆ ਜਾ ਰਿਹਾ ਹੈ । ਇਸੇ ਤਹਿਤ ਇਹ ਲੌਕ ਡਾਊਂਨ ਸਪੇਨ ਵਿਚ 9 ਤਕ ਵਧਾਇਆ ਗਿਆ ਹੈ ਜਦੋ ਕਿ ਨਿਊ ਯਾਰ੍ਕ ਵਿਚ ਇਹ 15 ਮਈ ਤਕ ਕਰ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਬ੍ਰਿਟੀਸ਼ ਵਿਗਿਆਨਿਕਾਂ ਦੇ ਹਵਾਲੇ ਨਾਲ ਆ ਰਹੀਆਂ ਖ਼ਬਰਾਂ ਮੁਤਾਬਿਕ ਇਸ ਦਾ ਵੈਕਸੀਨ ਸਿਤੰਬਰ ਤਕ ਆ ਜਾਵੇਗਾ । ਅਮਰੀਕਾ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 738,792 ਹੋ ਗਈ ਹੈ ਅਤੇ ਇਸ ਨਾਲ 39,014 ਲੋਕਾਂ ਦੀ ਮੌਤ ਹੋ ਗਈ ਹੈ । ਹੁਣ ਜੇਕਰ ਗੱਲ ਪਾਕਿਸਤਾਨ ਦੀ ਕਰੀਏ ਤਾ ਇਥੇ ਅਪ੍ਰੈਲ ਵਿਚ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਤਕ ਫਿੰਚ ਜਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਅਤੇ ਇਹ ਅਨੁਮਾਨ ਹੁਣ 15 ਹਜ਼ਾਰ ਤੇ ਰਹਿ ਗਿਆ ਹੈ । ਇਸ ਤੋਂ ਇਲਾਵਾ ਇਥੇ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 7, 918 ਹੋ ਗਈ ਹੈ । ਇਨ੍ਹਾਂ ਵਿੱਚੋ 148 ਨੇ ਦਮ ਤੋੜ ਦਿੱਤਾ ਹੈ ਜਦੋ ਕਿ 1, 832 ਲੋਕ ਇਸ ਤੋਂ ਠੀਕ ਹੋ ਗਏ ਹਨ । ਇਸੇ ਤਰ੍ਹਾਂ ਹੀ ਸਪੇਨ ਵਿਚ ਮੌਤਾਂ ਦਾ ਇਹ ਅੰਕੜਾ 20 ਹਜ਼ਾਰ ਤੋਂ ਪਾਰ ਹੋ ਗਿਆ ਹੈ । ਇਥੇ ਪਿਛਲੇ 24 ਘੰਟਿਆਂ ਦੌਰਾਨ 637 ਲੋਕਾਂ ਦੀ ਮੌਤ ਹੋ ਗਈ ਹੈ ।

Share this Article
Leave a comment