ਲੁਧਿਆਣਾ ਤੋਂ ਅਮਰੀਕਾ ਗਏ ਪੰਜਾਬੀ ਡਾਕਟਰ ‘ਤੇ ਲੱਗੇ ਗੰਭੀਰ ਦੋਸ਼

Prabhjot Kaur
2 Min Read

ਸੈਨ ਫਰਾਂਸਿਸਕੋ: ਅਮਰੀਕਾ ‘ਚ ਪੰਜਾਬੀ ਡਾਕਟਰ ਨੂੰ ਇੱਕ ਗੰਭੀਰ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਲਫੋਰਨੀਆ ਦੇ ਇੱਕ ਹਸਪਤਾਲ ਨਾਲ ਸਬੰਧਤ ਰਚਨਦੀਪ ਸਿੰਘ ਨੂੰ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਅਤੇ ਬਾਅਦ ਵਿਚ ਜ਼ਮਾਨਤ ਦੇ ਦਿਤੀ ਗਈ।

ਸੈਕਰਾਮੈਂਟ ਕਾਉਂਟੀ ਦੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਰਚਨਦੀਪ ਸਿੰਘ ਦੀ ਅਦਾਲਤ ਵਿੱਚ ਪੇਸ਼ੀ 17 ਅਗਸਤ ਨੂੰ ਹੋਵੇਗੀ। ਪੁਲਿਸ ਮੁਤਾਬਕ ਰਚਨਦੀਪ ਸਿੰਘ ਵਿਰੁੱਧ ਸੈਕਸ਼ੁਅਲ ਅਸਾਲਟ ਦੀ ਸ਼ਿਕਾਇਤ 26 ਅਪ੍ਰੈਲ ਨੂੰ ਆਈ ਜਿਸ ਮਗਰੋਂ ਪੜਤਾਲ ਆਰੰਭੀ ਗਈ। ਹਸਪਤਾਲ ਵਿਚ ਕੰਮ ਕਰਦੀ ਇਕ ਮਹਿਲਾ ਨੇ ਦੋਸ਼ ਲਾਇਆ ਕਿ ਰਚਨਦੀਪ ਸਿੰਘ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਪੜਤਾਲ ਦੇ ਆਧਾਰ ‘ਤੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਰਚਨਦੀਪ ਸਿੰਘ ਵਿਰੁੱਧ ਜਿਸਮਾਨੀ ਸ਼ੋਸ਼ਣ ਦੇ ਦੋਸ਼ ਆਇਦ ਕਰ ਦਾ ਫ਼ੈਸਲਾ ਲਿਆ ਗਿਆ।

ਸ਼ੈਰਿਫ ਦਫਤਰ ਮੁਤਾਬਕ ਰਚਨਦੀਪ ਸਿੰਘ ਨੂੰ ਰਿਵਰ ਪੁਆਇੰਟ ਪੋਸਟ ਐਕਿਊਟ ਕੇਅਰ ਫੈਸੀਲਿਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਰਚਨਦੀਪ ਸਿੰਘ ਸਟੌਕਟਨ ਸ਼ਹਿਰ ਅਤੇ ਸੈਨ ਜੌਕਿਨ ਕਾਉਂਟੀ ਇਲਾਕੇ ਦੇ ਦੋ ਹੋਰ ਹਸਪਤਾਲਾਂ ਵਿੱਚ ਵੀ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਉਸ ਦੇ ਅਹੁਦੇ ਨੂੰ ਵੇਖਦਿਆਂ ਪੁਲਿਸ ਨੂੰ ਸ਼ੱਕ ਹੈ ਕਿ ਪੀੜਤ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੁਧਿਆਣਾ ਦੋ ਦਯਾਨੰਦ ਮੈਡੀਕਲ ਕਾਲਜ ਤੋਂ 2001 ਵਿਚ ਮੈਡੀਕਲ ਦੀ ਡਿਗਰੀ ਹਾਸਲ ਕਰਨ ਮਗਰੋਂ ਰਚਨਦੀਪ ਸਿੰਘ ਅਮਰੀਕਾ ਆ ਗਿਆ ਅਤੇ ਹੋਰ ਪੜ੍ਹਾਈ ਕਰਨ ਤੋਂ ਬਾਅਦ ਮੈਡੀਕਲ ਪ੍ਰੈਕਟਿਸ ਕਰਨ ਲੱਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment