ਵਿਅਕਤੀ ‘ਤੇ ਹਥਿਆਰ ਨਾਲ ਹਮਲਾ ਕਰਨ ਦੇ ਮਾਮਲੇ ‘ਚ ਸਰੀ ਪੁਲਿਸ ਨੂੰ ਭਾਰਤੀ ਨੌਜਵਾਨ ਦੀ ਭਾਲ

TeamGlobalPunjab
2 Min Read

ਵੈਨਕੁਵਰ : ਸਰੀ ਦੀ ਆਰਸੀਐੱਮਪੀ ਪੁਲਿਸ ਨੇ ਇੱਕ ਭਾਰਤੀ ਮੂਲ ਦੇ ਨੌਜਵਾਨ ਦੀ ਤਸਵੀਰ ਜਾਰੀ ਕਰਦੇ ਹੋਏ ਲੋਕਾਂ ਕੋਲੋਂ ਉਸ ਦੀ ਪਛਾਣ ਲਈ ਸਹਾਇਤਾ ਮੰਗੀ ਹੈ। ਇਸੇ ਸਾਲ ਦੀ ਸ਼ੁਰੂਆਤ ਵਿੱਚ ਇੱਕ ਵਿਅਕਤੀ ‘ਤੇ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ ਜਿਸ ਸਬੰਧੀ ਪੁਲਿਸ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।

ਸਰੀ ਆਰਸੀਐਮਪੀ ਨੇ ਜਾਣਕਾਰੀ ਜਨਤਕ ਕਰਦੇ ਦੱਸਿਆ ਕਿ ਬੀਤੀ 2 ਜਨਵਰੀ ਨੂੰ ਸਰੀ ਦੇ 97ਏ ਐਵੇਨਿਊ ਦੇ ਬਲਾਕ ਨੰਬਰ-11700 ਵਿੱਚ ਕਿਸੇ ਨੇ ਇੱਕ ਵਿਅਕਤੀ ‘ਤੇ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਪੁਲਿਸ ਟੀਮ ਨੇ ਮੌਕੇ ‘ਤੇ ਪੁੱਜ ਕੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਸੀ, ਜਿੱਥੇ ਉਸ ਦਾ ਇਲਾਜ ਚੱਲਿਆ।

ਸਰੀ ਆਰਸੀਐਮਪੀ ਦੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹਮਲਾ ਨਹੀਂ ਸੀ ਉਨ੍ਹਾਂ ਮੁਤਾਬਕ ਹਮਲਾਵਰ ਪੀੜਤ ਨੂੰ ਪਹਿਲਾਂ ਤੋਂ ਜਾਣਦਾ ਸੀ।

ਪੁਲਿਸ ਟੀਮ ਨੇ ਜਾਂਚ ਨੂੰ ਅੱਗੇ ਤੋਰਦੇ ਹੋਏ ਇਸ ਮਾਮਲੇ ਵਿੱਚ ਇੱਕ ਸਾਊਥ ਏਸ਼ੀਅਨ ਮੂਲ ਦੇ ਨੌਜਵਾਨ ਦੀ ਤਸਵੀਰ ਕਰਦਿਆਂ ਲੋਕਾਂ ਕੋਲੋਂ ਇਸ ਦੀ ਪਛਾਣ ਦੀ ਮੰਗ ਕੀਤੀ ਹੈ। ਸਰੀ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸ਼ਖਸ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਫੋਨ ਨੰਬਰ 604-599-0502 ‘ਤੇ ਸੰਪਰਕ ਕਰੇ।

- Advertisement -

Share this Article
Leave a comment