ਨਿਲਾਮੀ ਲਈ ਰੱਖੀ ਗਈ 70 ਸਾਲ ਪੁਰਾਣੀ ਕਰੋੜਾਂ ਰੁਪਏ ਦੀ ਗੁੱਟ ਘੜੀ

TeamGlobalPunjab
1 Min Read

ਹਾਂਗਕਾਂਗ : ਸ਼ਹਿਰ ਹਾਂਗਕਾਂਗ ਦਾ ਕ੍ਰਿਸਟੀ ਨਿਲਾਮੀ ਘਰ ਪੂਰੀ ਦੁਨੀਆ ‘ਚ ਪੁਰਾਣੀਆਂ, ਅਦਭੁੱਤ, ਇਤਿਹਾਸਕ ‘ਤੇ ਅਣਮੁੱਲੀਆਂ ਵਸਤੂਆਂ ਦੀ ਨਿਲਾਮੀ ਲਈ ਜਾਣਿਆ ਜਾਂਦਾ ਰਿਹਾ ਹੈ।

ਇਸ ਵਾਰ ਕ੍ਰਿਸਟੀ ਨਿਲਾਮੀ ਘਰ ‘ਚ ਲਗਭਗ 70 ਸਾਲ ਪੁਰਾਣੀ ਦੁਨੀਆ ਦੀ ਸਭ ਤੋਂ ਦੁਰਲੱਭ ਗੁੱਟ ਦੀ ਘੜੀ ਨਿਲਾਮੀ ਲਈ ਰੱਖੀ ਗਈ ਹੈ। ਕ੍ਰਿਸਟੀ ਨਿਲਾਮੀ ਘਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਗੁੱਟ ਘੜੀਆਂ ਦੀ ਨਿਲਾਮੀ ਕੀਤੀ ਗਈ ਹੈ, ਪਰ ਇਹ ਘੜੀ ਬਾਕੀ ਘੜੀਆਂ ਤੋਂ ਅਦਭੁੱਤ ਹੈ ਤੇ ਇਸ ਦੀ ਕੀਮਤ ਵੀ ਬਾਕੀ ਨਿਲਾਮ ਕੀਤੀਆਂ ਗਈਆਂ ਘੜੀਆਂ ਦੇ ਮੁਕਾਬਲੇ ਜ਼ਿਆਦਾ ਆਂਕੀ ਜਾ ਰਹੀ ਹੈ।

ਕ੍ਰਿਸਟੀ ਦਾ ਕਹਿਣਾ ਹੈ ਕਿ ਇਹ ਘੜੀ 18 ਕੈਰੇਟ ਗੋਲਡ ਤੋਂ ਬਣੀ ਹੋਈ ਹੈ, ਜਿਸ ਦੀ ਅੰਦਾਜ਼ਨ ਕੀਮਤ 14 ਮੀਲੀਅਨ ਡਾਲਰ ਭਾਵ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 99 ਕਰੋੜ ਆਂਕੀ ਗਈ ਹੈ। ਗੁਲਾਬੀ ਰੰਗ ਦੀ ਇਸ ਦੁਰਲੱਭ ਘੜੀ ਦਾ ਨਾਂ “ਪਟੇਕ ਫਿਲੀਪੀ” ਹੈ।

ਆਉਣ ਵਾਲੀ 27 ਨਵੰਬਰ ਨੂੰ “ਪਟੇਕ ਫਿਲੀਪ” ਨਾਮ ਵਾਲੀ ਇਸ ਅਦਭੁੱਤ ਗੁੱਟ ਘੜੀ ਨੂੰ ਨਿਲਾਮੀ ਲਈ ਰੱਖਿਆ ਜਾਵੇਗਾ। ਕ੍ਰਿਸਟੀ ਦਾ ਕਹਿਣਾ ਹੈ ਕਿ ਹੁਣ ਤੱਕ ਨਿਲਾਮੀ ‘ਚ ਵੇਚੀ ਗਈ ਸਭ ਤੋਂ ਮਹਿੰਗੀ ਘੜੀ ਸਟੇਨਲੈਸ ਸਟੀਲ ਦੀ “ਡੇਟੋਨਾ ਰੋਲੈਕਸ” ਹੈ, ਜੋ ਕਿ 75 ਕਰੋੜ ਰੁਪਏ ‘ਚ ਨਿਲਾਮ ਹੋਈ ਸੀ।

Share this Article
Leave a comment