Home / News / ਸ਼ੌਪਿੰਗ ਮਾਲ ‘ਚ ਫਾਇਰਿੰਗ ਕਰਨ ਵਾਲਾ ਜਵਾਨ ਢੇਰ, 29 ਲੋਕਾਂ ਦੀ ਮੌਤ

ਸ਼ੌਪਿੰਗ ਮਾਲ ‘ਚ ਫਾਇਰਿੰਗ ਕਰਨ ਵਾਲਾ ਜਵਾਨ ਢੇਰ, 29 ਲੋਕਾਂ ਦੀ ਮੌਤ

ਨਿਊਜ਼ ਡੈਸਕ: ਥਾਈਲੈਂਡ ਦੇ ਉੱਤਰ ਪੁਰਬੀ ਸ਼ਹਿਰ ਨਾਖੋਨ ‘ਚ ਇੰਕ ਸ਼ੌਪਿੰਗ ਮਾਲ ਅੰਦਰ ਸਿਰਫਿਰੇ ਫ਼ੌਜੀ ਵੱਲੋਂ ਅੰਨੇਵਾਹ ਫਾਇਰਿੰਗ ਕੀਤੀ ਗਈ ਤੇ ਉਸ ਨੇ 29 ਲੌਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਤੋਂ ਬਾਅਦ  ਪੁਲਿਸ ਨੇ ਹਮਲਾਵਰ ਨੂੰ ਵੀ ਢੇਰ ਕਰ ਦਿੱਤਾ। ਪੁਲਿਸ ਤੇ ਹਮਲਾਵਰ ਵਿਚਾਲੇ ਮੁਕਾਬਲਾ ਲਗਭਗ 20 ਘੰਟੇ ਤਕ ਚੱਲਿਆ।

ਸ਼ਨੀਵਾਰ ਲੋਕ ਰੋਜ਼ਾਨਾ ਦੀ ਤਰ੍ਹਾ ਬਾਜ਼ਾਰ ‘ਚ ਆ ਜਾ ਰਹੇ ਸਨ। ਸ਼ੌਪਿੰਗ ਮਾਲ ਅੰਦਰ ਵੀ ਲੋਕਾਂ ਦੀ ਕਾਫ਼ੀ ਭੀੜ ਸੀ ਜਿਸ ਦੌਰਾਨ ਹਮਲਾਵਾਰ ਅੰਦਰ ਦਾਖਲ ਹੁੰਦਾ ਤੇ ਅੰਦਰ ਵੜਦੇ ਹੀ  ਲੋਕਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੰਦਾ ਹੈ। ਜਿਸ ਕਾਰਨ ਮਾਲ ਦੇ ਅੰਦਰ ਭਗਦੜ ਮਚ ਗਈ ਇਸ ਚ 27 ਲੋਕਾਂ ਦੀ ਮੌਤ ਹੋ ਗਏ ਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਤੇ ਜ਼ਖਮੀਆਂ ‘ਚੋਂ 10 ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੂਟਰ ਨਾਖੋਨ ‘ਚ ਸੀਮਾ ਨੇੜੇ ਆਰਮੀ ਬੇਸ ‘ਚ ਡਿਊਟੀ ਤੇ ਤਾਇਨਾਤ ਸੀ। ਇਹ ਬੇਸਕੈਂਪ ਥਾਈਲੈਂਡ ਦੀ ਰਾਜਧਾਨੀ ਬੈਂਕਾਕਾ ਤੋਂ 250 ਕਿਲੋਮੀਟਰ ਦੂਰ ਹੈ।

ਹਮਲਾਵਰ ਨੇ ਫਾਇਰਿੰਗ ਕਰਨ ਤੋਂ ਪਹਿਲਾਂ ਆਪਣੇ ਫੇਸਬੁਕ ਅਕਾਉਟ ‘ਤੇ ਪੋਸਟ ਕੀਤਾ ਸੀ ਕਿ ਉਹ ਬਦਲਾ ਲੈਣ ਜਾ ਰਿਹਾ ਤੇ ਹਮਲੇ ਦੌਰਾਨ ਵੀ ਉਹ ਫੇਸਬੁੱਕ ਤੇ ਪੋਸਟ ਕਰਦਾ ਰਿਹਾ।

ਅਜਿਹਾ ਦੱਸਿਆ ਜਾਂਦਾ ਹੈ ਕਿ ਆਪਣੇ ਬੈਰਕ ਵਿੱਚ ਕਿਸੇ ਵਿੱਤੀ ਵਿਵਾਦ ਤੋਂ ਬਾਅਦ ਜਵਾਨ ਗ਼ੁੱਸੇ ਵਿੱਚ ਆ ਗਿਆ ਸੀ। ਉਸਨੇ ਸ਼ਨੀਵਾਰ ਸ਼ਾਮ 3 ਵਜੇ ਆਪਣੇ ਬੈਰਕ ਵਿੱਚ ਹੰਗਾਮਾ ਸ਼ੁਰੂ ਕੀਤਾ ਅਤੇ ਕਮਾਂਡਿੰਗ ਆਫਸਰ ਅਤੇ ਇੱਕ ਹੋਰ ਫੌਜੀ ਨੂੰ ਵੀ ਮਾਰ ਦਿੱਤਾ।

Check Also

ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਕੱਢੀਆਂ ਜਾ ਰਹੀਆਂ ਟਰੈਕਟਰ ਰੈਲੀਆਂ ਨੂੰ ਦਿੱਤਾ ਡਰਾਮਾ ਕਰਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ …

Leave a Reply

Your email address will not be published. Required fields are marked *