ਨਿਊਜ਼ ਡੈਸਕ: ਰੋਜ਼ੀ-ਰੋਟੀ ਕਮਾਉਣਗੇ 21 ਸਾਲਾ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ‘ਚ ਮੌ.ਤ ਹੋ ਗਈ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਖੁਰਦ ਦੇ 21 ਸਾਲਾ ਨੌਜਵਾਨ ਦੀ ਪਛਾਣ ਗੁਰਮਹਿਕਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਮਹਿਕਪ੍ਰੀਤ ਸਿੰਘ ਨੇ ਆਪਣੀ ਦੋ ਵਰਿਆਂ ਦੀ ਪੜ੍ਹਾਈ ਮੁਕੰਮਲ ਕਰਕੇ ਵਰਕ ਪਰਮਿਟ ਹਾਸਿਲ ਕਰ ਲਿਆ ਸੀ । ਓਨਟਾਰੀਓ ਸੂਬੇ ਦੇ ਮਸਕੋਟਾ ਸ਼ਹਿਰ ਵਿੱਚ ਵਾਪਰੇ ਭਿਆਨਕ ਕਾਰ ਹਾਦਸੇ ਵਿੱਚ ਗੁਰਮਹਿਕਪ੍ਰੀਤ ਸਿੰਘ ਦੀ ਮੌ.ਤ ਹੋ ਗਈ। ਉਹ ਇੱਕ ਇਲੈਕਟਰੀਕਲ ਇੰਜੀਨੀਅਰ ਵਜੋਂ ਕੰਮ ਕਰ ਰਹੇ ਸੁਖਚੈਨ ਸਿੰਘ ਕਲੇਰ ਦਾ ਇਕਲੋਤਾ ਪੁੱਤਰ ਸੀ।
ਫਿਲਹਾਲ ਅਜੇ ਇਹ ਨਹੀਂ ਪਤਾ ਲਗਾ ਕਿ ਇਹ ਹਾਦਸਾ ਕਿਵੇਂ ਵਾਪਰਿਆ, ਪਰ ਕੈਨੇਡਾ ਵਿੱਚ ਪੰਜਾਬੀਆਂ ਦੀ ਮਦਦ ਲਈ ਸਰਗਰਮ ਸਮਾਜ ਸੇਵੀ ਸੰਸਥਾ “ਗੋ ਫੰਡ ਮੀ” ਵੱਲੋਂ ਆਪਣੀ ਵੈੱਬਸਾਈਟ ਉੱਪਰ ਗੁਰਮਹਿਕ ਪ੍ਰੀਤ ਸਿੰਘ ਦੀ ਤਸਵੀਰ ਅਪਲੋਡ ਕਰਕੇ, ਉਸ ਦੀ ਮ੍ਰਿਤਕ ਦੇਹ ਨੂੰ ਮਾਪਿਆਂ ਕੋਲ ਵਾਪਿਸ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।