ਸਕੂਲਾਂ ਵਿੱਚ ਯਹੂਦੀਆਂ ਨਾਲ ਹੋਣ ਵਾਲੇ ਪੱਖਪਾਤ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਓਂਟਾਰੀਓ ਸਰਕਾਰ ਨੇ ਦੋ ਸਮਰ ਪ੍ਰੋਗਰਾਮਜ਼ ‘ਚ ਕੀਤਾ ਨਿਵੇਸ਼

TeamGlobalPunjab
1 Min Read

ਟੋਰਾਂਟੋ: ਸਕੂਲਾਂ ਵਿੱਚ ਯਹੂਦੀਆਂ ਨਾਲ ਹੋਣ ਵਾਲੇ ਪੱਖਪਾਤ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਓਂਟਾਰੀਓ ਸਰਕਾਰ ਵੱਲੋਂ ਦੋ ਸਮਰ ਪ੍ਰੋਗਰਾਮਜ਼ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ।

ਸਿੱਖਿਆ ਮੰਤਰੀ ਸਟੀਫਨ ਲਿਚੇ ਦਾ ਕਹਿਣਾ ਹੈ ਕਿ ਫਰੈਂਡਜ਼ ਆਫ ਸਾਇਮਨ ਵੀਜੈਂਥਾਲ ਸੈਂਟਰ ਫੌਰ ਹੋਲੋਕਾਸਟ ਸਟੱਡੀਜ਼ ਨਾਲ ਜੁੜੇ ਕੋਰਸਾਂ ਵਿੱਚ ਮਦਦ ਕਰਨ ਲਈ ਪ੍ਰੋਵਿੰਸ 327,000 ਡਾਲਰ ਦੇਵੇਗੀ। ਉਨ੍ਹਾਂ ਆਖਿਆ ਕਿ ਵੱਖ ਵੱਖ ਮਾਹੌਲ ਵਿੱਚ ਯਹੂਦੀਆਂ ਨਾਲ ਹੋਣ ਵਾਲੇ ਪੱਖਪਾਤ ਨੂੰ ਖਤਮ ਕਰਨ ਲਈ ਸਾਡਾ ਇੱਕ ਪ੍ਰੋਗਰਾਮ ਐਜੂਕੇਟਰਜ਼ ਲਈ ਪ੍ਰੋਫੈਸ਼ਨਲ ਡਿਵੈਲਪਮੈਂਟ ਸੈਸ਼ਨਜ਼ ਮੁਹੱਈਆ ਕਰਾਵੇਗਾ। ਦੂਜਾ ਵਿਦਿਆਰਥੀਆਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਹਾਸਲ ਕਰਨ ਤੇ ਅਨਿਆਏ ਨਾਲ ਲੜਨਾ ਸਿਖਾਵੇਗਾ।

Share this Article
Leave a comment