ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ 11 ਨਵੇਂ ਪਾਜ਼ਿਟਿਵ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ਦੇ ਰੈੱਡ ਜ਼ੋਨ ਬਣ ਚੁੱਕੇ ਬਾਪੂਧਾਮ ਕਲੋਨੀ ਵਿੱਚ ਵੀਰਵਾਰ ਸਵੇਰੇ ਕੋਰੋਨਾ ਵਾਇਰਸ ਦੇ 11 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ ਵਿੱਚ ਇੱਕ ਹੀ ਘਰ ਵਿੱਚ ਰਹਿਣ ਵਾਲੇ 2 ਪਰਿਵਾਰਾਂ ਦੇ 9 ਮੈਂਬਰ ਪਾਜ਼ਿਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਹੋਰ ਪਰਵਾਰ ਦੇ ਦੋ ਮੈਂਬਰ ਵੀ ਪਾਜ਼ਿਟਿਵ ਮਿਲੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿੱਚ ਮਰੀਜ਼ਾ ਦੀ ਗਿਣਤੀ 216 ਹੋ ਗਈ ਹੈ ਸ਼ਹਿਰ ਵਿੱਚ ਇਸ ਸਮੇਂ 77 ਐਕਟਿਵ ਕੇਸ ਹਨ।

ਉੱਥੇ ਹੀ ਬੁੱਧਵਾਰ ਪੀਜੀਆਈ ਤੋਂ 48 ਕੋਰੋਨਾ ਪਾਜ਼ਿਟਿਵ ਮਰੀਜ਼ਾ ਨੂੰ ਸਿਹਤਯਾਬ ਹੋਣ ‘ਤੇ ਇਕੱਠੇ ਡਿਸਚਾਰਜ ਕੀਤਾ ਗਿਆ। ਸ਼ਹਿਰ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਮਰੀਜ਼ ਇਕੱਠੇ ਡਿਸਚਾਰਜ ਕੀਤੇ ਗਏ ਹੋਣ। ਹਾਲਾਂਕਿ ਪਿਛਲੇ ਦਿਨੀਂ ਇਕੱਠੇ 12 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਸੀ। ਬੁੱਧਵਾਰ ਨੂੰ ਡਿਸਚਾਰਜ ਕੀਤੇ ਗਏ ਮਰੀਜਾਂ ਵਿੱਚ ਸ਼ਾਮਲ 3 ਲੋਕਾਂ ਨੂੰ ਤਾਂ ਘਰ ਭੇਜ ਦਿੱਤਾ ਗਿਆ ਪਰ ਬਾਕੀ 45 ਨੂੰ ਸੈਕਟਰ-22 ਸਥਿਤ ਧਰਮਸ਼ਾਲਾ ਵਿੱਚ ਸੱਤ ਦਿਨ ਲਈ ਕੁਆਰੰਟੀਨ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜਿਆ ਜਾਵੇਗਾ।

Share this Article
Leave a comment