ਵੁਹਾਨ ਲੈਬ ਦੀ ਇੱਕ ਵੀਡੀਓ ਹੋਈ ਵਾਇਰਲ, ਪਿੰਜਰੇ ‘ਚ ਕੈਦ ਕਰਕੇ ਰੱਖੇ ਜਾਂਦੇ ਸਨ ਜ਼ਿੰਦਾ ਚਮਗਿੱਦੜ

TeamGlobalPunjab
2 Min Read

ਬੀਜਿੰਗ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨਾਲ ਲੱਖਾਂ ਲੋਕਾਂ ਦੀ ਜਾਨ ਗਈ, ਕਰੋੜਾ ਲੋਕ ਇਨਫੈਕਟਿਡ ਹੋਏ ਤੇ ਆਲਮੀ ਅਰਥਚਾਰੇ ਨੂੰ ਵੱਡਾ ਨੁਕਸਾਨ ਪੰਹੁਚਿਆ ਹੈ। ਵੈਸੇ ਤਾਂ ਹੁਣ ਕੋਵਿਡ 19 ਮਾਮਲੇ ਘਟਦੇ ਨਜ਼ਰ ਆ ਰਹੇ ਹਨ। ਪਰ ਸਾਰੇ ਜਾਣਨਾ ਚਾਹੁੰਦੇ ਹਨ ਕਿ ਇਹ ਵਾਇਰਸ ਦੀ ਸ਼ੁਰੂਆਤ ਕਿਥੋਂ ਹੋਈ ਸੀ। ਸ਼ੁਰੂ ਤੋਂ ਹੀ ਇਸ ਮਹਾਮਾਰੀ ਨੂੰ ਲੈ ਕੇ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਹੁਣ ਵੁਹਾਨ ਲੈਬ ਦੀ ਇੱਕ ਵੀਡੀਓ ਸਾਹਮਣੇ ਆਈ ਹੈ।  ਜਿਸ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਇਸ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਚੀਨ ਜ਼ਿੰਦਾ ਚਮਗਿੱਦੜਾਂ ਨੂੰ ਕੈਦ ਕਰਕੇ ਰੱਖਦਾ ਸੀ। ਬਹੁਤੇ ਦੇਸ਼ ਤੇ ਮਾਹਿਰ ਮੰਨਦੇ ਹਨ ਕਿ ਇਹ ਵਾਇਰਸ ਚੀਨ ਦੀ ਵੁਹਾਨ ਲੈਬ ‘ਚ ਬਣਾਇਆ ਗਿਆ ਹੈ ਤੇ ਉੱਥੋਂ ਪੂਰੀ ਦੁਨੀਆਂ ‘ਚ ਫੈਲਿਆ ਹੈ।

ਵੀਡੀਓ ‘ਚ ਵਿਗਿਆਨੀ ਚਮਗਿੱਦੜਾਂ ਨੂੰ ਕੀੜੇ-ਮਕੌੜੇ ਖੁਆਉਂਦੇ ਵਿਖਾਈ ਦੇ ਰਹੇ ਹਨ। ਇਸ ‘ਚ ਵਿਗਿਆਨੀਆਂ ਦੇ ਇੰਟਰਵਿਊ ਵੀ ਹਨ ਤੇ ਇਸ ਨੂੰ ਲੈਬ ਦੇ ਨਿਰਮਾਣ ਨੂੰ ਕੇਂਦਰਿਤ ਕਰਕੇ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਡਬਲਿਯੂਐਚਓ ਦੀ ਰਿਪੋਰਟ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਕਿ ਲੈਬ ‘ਚ ਚਮਗਿੱਦੜ ਰੱਖੇ ਜਾਂਦੇ ਸਨ। ਇਸ ‘ਚ ਸਿਰਫ਼ ਪਸ਼ੂ ਰੱਖਣ ਦਾ ਜ਼ਿਕਰ ਸੀ।

- Advertisement -

ਹਾਲਾਂਕਿ ਇਸ ਬਾਰੇ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਾਲ 2017 ਤੋਂ ਪਹਿਲਾਂ ਦਾ ਹੈ ਯਾਨੀ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਦਾ। WHO ਦੇ ਮਾਹਿਰ ਪੀਟਰ ਦਸਤਜਾਕ ਨੇ ਵੁਹਾਨ ਲੈਬ ‘ਚ ਚਮਗਿੱਦੜ ਰੱਖਣ ਦੀ ਗੱਲ ਨੂੰ ਸਾਜ਼ਿਸ਼ ਕਰਾਰ ਦਿੱਤਾ ਸੀ। ਇਸ ਵੀਡੀਓ ਦੀ ਖੋਜ DRASTIC ਨਾਂ ਦੀ ਟੀਮ ਨੇ ਕੀਤੀ ਹੈ, ਜੋ ਖੁਦ ਨੂੰ ਸੋਧਕਰਤਾ ਦੱਸਦੇ ਹਨ। ਹਾਲ ਹੀ ‘ਚ ਅਮਰੀਕਾ ਦੀਆਂ ਕਈ ਖੁਫ਼ੀਆ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਲੈਬ ਦੇ ਤਿੰਨ ਵਿਅਕਤੀ ਕੋਵਿਡ ਵਰਗੇ ਲੱਛਣਾਂ ਤੋਂ ਬਿਮਾਰ ਹੋ ਗਏ ਸਨ।

Share this Article
Leave a comment