ਸਕਰੀਨ ਦੀ ਵਰਤੋਂ ਨਾਲ ਬੱਚਿਆਂ ਨੂੰ ਹੋ ਰਿਹਾ ਮਾਇਓਪੀਆ , ਜਾਣੋ ਬਚਣ ਦੇ ਤਰੀਕੇ

Global Team
3 Min Read

ਨਿਊਜ਼ ਡੈਸਕ: ਪਿਛਲੇ ਦਹਾਕਿਆਂ ਤੋਂ ਕੋਰੋਨਾ ਕਾਰਨ ਬੱਚਿਆਂ ਦੀ ਸਾਰੀ ਪੜ੍ਹਾਈ ਦਾ ਕੰਮ ਔਨਲਾਈਨ ਸਕਰੀਨ ਤੇ ਹੋ ਗਿਆ ਸੀ। ਜਿਸ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵ ਅੱਖਾਂ ਤੇ ਪਿਆ ਸੀ। ਉਹ ਮਾਇਓਪਿਆ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ।ਡਾਕਟਰਾਂ ਮੁਤਾਬਕ ਕੋਰੋਨਾ ਤੋਂ ਬਾਅਦ ਬੱਚੇ ਮੋਬਾਈਲ, ਟੀਵੀ, ਲੈਪਟਾਪ ‘ਚ ਜ਼ਿਆਦਾ ਰੁੱਝ ਗਏ ਹਨ, ਜਿਸ ਕਾਰਨ ਜ਼ਿਆਦਾਤਰ ਬੱਚੇ ਮਾਇਓਪੀਆ ਤੋਂ ਪੀੜਤ ਹੋ ਗਏ ਹਨ। ਤਾਂ ਆਓ ਜਾਣਦੇ ਹਾਂ ਮਾਇਓਪਿਆ ਕੀ ਹੈ, ਇਸਦੇ ਲੱਛਣ ਅਤੇ ਇਸ ਤੋਂ ਕਿਵੇਂ ਬਚਿਆ ਜਾਵੇ?
ਕੀ ਹੈ ਮਾਇਓਪਿਆ ਬਿਮਾਰੀ ?
ਮਾਇਓਪੀਆ ਵਿੱਚ, ਬੱਚਿਆਂ ਨੂੰ ਨਜ਼ਦੀਕੀ ਨਜ਼ਰ ਆਉਂਦੀ ਹੈ। ਜਿਸ ਕਾਰਨ ਬੱਚੇ ਦੀ ਅੱਖ ਦੀ ਪੁਤਲੀ ਦਾ ਆਕਾਰ ਵੱਧ ਜਾਂਦਾ ਹੈ, ਰੈਟੀਨਾ ਦੀ ਬਜਾਏ ਥੋੜ੍ਹਾ ਅੱਗੇ ਚਿੱਤਰ ਬਣ ਜਾਂਦਾ ਹੈ। ਉਨ੍ਹਾਂ ਨੂੰ ਦੂਰ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਦਿੱਕਤ ਹੁੰਦੀ ਹੈ। ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਬੱਚੇ ਜਿੰਨੀ ਛੋਟੀ ਸਕਰੀਨ ਦੀ ਵਰਤੋਂ ਕਰ ਰਹੇ ਹਨ, ਉਨੀ ਹੀ ਜ਼ਿਆਦਾ ਉਨ੍ਹਾਂ ਦੀਆਂ ਅੱਖਾਂ ‘ਤੇ ਅਸਰ ਪੈਂਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਅੱਖਾਂ ਲਈ ਸਭ ਤੋਂ ਖ਼ਤਰਨਾਕ ਮੋਬਾਈਲ ਦੀ ਸਕਰੀਨ ਹੈ। ਜਿਹੜੇ ਬੱਚੇ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਹ ਅਕਸਰ ਮਾਇਓਪਿਆ ਤੋਂ ਪੀੜਤ ਹੁੰਦੇ ਹਨ। ਇਸ ਦੇ ਨਾਲ ਹੀ ਐਨਕਾਂ ਦੀ ਵਰਤੋਂ ਕਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ।
ਮਾਇਓਪਿਆ ਦੇ ਆਮ ਲੱਛਣ
– ਮਾਇਓਪਿਆ ਵਾਲੇ ਬੱਚਿਆਂ ਨੂੰ ਦੂਰ ਦੀਆਂ ਵਸਤੂਆਂ ਨੂੰ ਦੇਖਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਤੋਂ ਇਲਾਵਾ ਹੇਠ ਲਿਖੇ ਲੱਛਣ ਦਿਖਾਈ ਦੇ ਸਕਦੇ ਹਨ;
-ਅੱਖਾਂ ਦਾ ਵਾਰ ਵਾਰ ਝਪਕਣਾ।
– ਦੂਰ ਦੀਆਂ ਵਸਤੂਆਂ ਨੂੰ ਦੇਖਦੇ ਹੋਏ ਅੱਖਾਂ ਵਿੱਚ ਤਣਾਅ ਅਤੇ ਥਕਾਵਟ ਮਹਿਸੂਸ ਕਰਨਾ।
– ਡ੍ਰਾਈਵਿੰਗ ਵਿੱਚ ਮੁਸ਼ਕਲ, ਖਾਸ ਕਰਕੇ ਰਾਤ ਨੂੰ।

– ਸਿਰ ਦਰਦ

– ਪਲਕਾਂ ਨੂੰ ਝੁਕਾਉਣਾ

– ਅੱਖਾਂ ਵਿੱਚੋਂ ਪਾਣੀ ਆਉਣਾ।

- Advertisement -

ਇਨ੍ਹਾਂ ਤੋਂ ਇਲਾਵਾ ਬੱਚਿਆਂ ਵਿੱਚ ਹੇਠ ਲਿਖੇ ਲੱਛਣ ਵੀ ਦੇਖੇ ਜਾ ਸਕਦੇ ਹਨ;

– ਕਲਾਸ ਰੂਮ ਵਿੱਚ ਬਲੈਕ ਬੋਰਡ ਜਾਂ ਵ੍ਹਾਈਟ ਬੋਰਡ ਤੋਂ ਠੀਕ ਤਰ੍ਹਾਂ ਨਾ ਦੇਖਣਾ।

– ਪੜ੍ਹਾਈ ‘ਤੇ ਧਿਆਨ ਨਾ ਦੇਣਾ।
ਮਾਇਓਪੀਆ ਤੋਂ ਬਚਣ ਦੇ ਉਪਾਅ -:
-ਬੱਚਿਆਂ ਦੇ ਸਟੱਡੀ ਰੂਮ ਵਿੱਚ ਰੋਸ਼ਨੀ ਦਾ ਯੋਗ ਪ੍ਰਬੰਧ ਕਰੋ।

ਬੱਚਿਆਂ ਨੂੰ ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਿਓ।

ਬੱਚਿਆਂ ਨੂੰ ਪੜ੍ਹਾਈ ਲਈ ਮੋਬਾਈਲ ਦੀ ਬਜਾਏ ਲੈਪਟਾਪ ਦਿਓ।

- Advertisement -

ਸੂਰਜ ਦੀ ਰੌਸ਼ਨੀ ਲੈਣਾ ਜ਼ਰੂਰੀ ਹੈ।

ਅੱਖਾਂ ਦੇ ਨਾਲ-ਨਾਲ ਸਰੀਰ ਦੀ ਵੀ ਕਸਰਤ ਕਰੋ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

 

Share this Article
Leave a comment