Home / North America / ਵਾਸ਼ਿੰਗਟਨ ‘ਚ ਵਾਈਟ ਹਾਊਸ ਨੇੜ੍ਹੇ ਹੋਈ ਗੋਲੀਬਾਰੀ ‘ਚ 1 ਦੀ ਮੌਤ, 5 ਜ਼ਖਮੀ

ਵਾਸ਼ਿੰਗਟਨ ‘ਚ ਵਾਈਟ ਹਾਊਸ ਨੇੜ੍ਹੇ ਹੋਈ ਗੋਲੀਬਾਰੀ ‘ਚ 1 ਦੀ ਮੌਤ, 5 ਜ਼ਖਮੀ

ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਦੇਰ ਰਾਤ ਹੋਈ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਤੋਂ ਇਲਾਵਾ ਇੱਕ ਮਹਿਲਾ ਸਮੇਤ ਪੰਜ ਲੋਕ ਗ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਵੀਰਵਾਰ ਦੇਰ ਰਾਤ ਹੋਈ ਗੋਲੀਬਾਰੀ ‘ਚ 6 ਲੋਕ ਜ਼ਖਮੀ ਹੋਏ ਸਨ ਜਿਨ੍ਹਾ ‘ਚੋਂ ਇੱਕ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਰਾਤ 10 ਵਜੇ ਤੋਂ ਬਾਅਦ ਦੀ ਹੈ। ਪੁਲਿਸ ਮੁਤਾਬਕ ਹਾਲੇ ਤੱਕ ਇਸ ਮਾਮਲੇ ‘ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਟੈਕਸਾਸ ਵਿੱਚ 31 ਅਗਸਤ ਨੂੰ ਹੋਈ ਗੋਲੀਬਾਰੀ ਵਿੱਚ 5 ਲੋਕ ਮਾਰੇ ਗਏ ਸਨ, ਜਦਕਿ 21 ਜਖ਼ਮੀ ਹੋਏ ਸਨ। ਪੁਲਿਸ ਨੇ ਹਮਲਾਵਰ ਦਾ ਪਿੱਛਾ ਕਰਦੇ ਹੋਏ ਉਸਨੂੰ ਮਾਰ ਗਿਰਾਇਆ ਸੀ। ਉਥੇ ਹੀ, ਅਗਸਤ ਵਿੱਚ ਵੀ ਟੈਕਸਾਸ ਵਿੱਚ ਗੋਲੀਬਾਰੀ ਹੋਈ ਸੀ, ਜਿਸ ਵਿੱਚ ਹਮਲਾਵਰ ਸਮੇਤ 29 ਲੋਕਾਂ ਦੀ ਮੌਤ ਹੋਈ ਸੀ।
 

Check Also

ਜਦੋਂ ਮੇਅਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਨਹੀਂ ਕੀਤੇ ਪੂਰੇ, ਲੋਕਾਂ ਨੇ ਗੱਡੀ ਨਾਲ ਬੰਨ੍ਹ ਕੇ ਸੜਕ ‘ਤੇ ਘੜੀਸਿਆ

ਚੋਣਾਂ ਦੌਰਾਨ ਤੁਸੀਂ ਸਿਆਸੀ ਆਗੂਆਂ ਨੂੰ ਕਈ ਤਰ੍ਹਾਂ ਦੇ ਵਾਅਦੇ ਕਰਦੇ ਤਾਂ ਸੁਣਿਆ ਹੀ ਹੋਵੇਗਾ …

Leave a Reply

Your email address will not be published. Required fields are marked *