ਨਵਲਨੀ ਦੇ ਸਮਰਥਕਾਂ ਦੀਆਂ ਸਰਗਰਮੀਆਂ ਬੰਦ ਕਰਨ ਦੇ ਆਦੇਸ਼ ਜਾਰੀ

TeamGlobalPunjab
2 Min Read

ਵਰਲਡ ਡੈਸਕ :- ਰੂਸ ‘ਚ ਪੁਤਿਨ ਪ੍ਰਸ਼ਾਸਨ ਨੇ ਵਿਰੋਧੀ ਧਿਰ ਦੇ ਨੇਤਾ ਐਲੇਕਸੀ ਨਵਲਨੀ ਦੇ ਸਮਰਥਕਾਂ ਦੀ ਅੰਦੋਲਨ ਨੂੰ ਰੋਕਣ ਦੀ ਤਿਆਰੀ ਕਰ ਲਈ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਆਲੋਚਕ ਮੰਨੇ ਜਾਣ ਵਾਲੇ ਨਵਲਨੀ ਨੂੰ ਜੇਲ੍ਹ ਜਾਣ ਤੋਂ ਬਾਅਦ ਹੁਣ ਉਸਦੀ ਪਾਰਟੀ ਦੇ ਸਮਰਥਕਾਂ ਦੀਆਂ ਸਰਗਰਮੀਆਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਨਾਲ ਹੀ ਨਵਲਨੀ ਦੀ ਪਾਰਟੀ ਦੇ ਖੇਤਰੀ ਦਫਤਰਾਂ ਨੂੰ ਤਾਲਾ ਲਗਾਇਆ ਜਾ ਸਕਦਾ ਹੈ।

ਦੱਸ ਦਈਏ ਅਦਾਲਤ ‘ਚ ਬੰਦ ਦਰਵਾਜ਼ਿਆਂ ਪਿੱਛੇ ਹੋਈ ਸੁਣਵਾਈ ‘ਚ ਨਵਲਨੀ ਦੀ ਭ੍ਰਿਸ਼ਟਾਚਾਰ ਵਿਰੋਧੀ ਫਾਉਂਡੇਸ਼ਨ ਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਕੀਤੀਆਂ ਕਾਰਵਾਈਆਂ ਕਾਨੂੰਨ ਵਿਰੁੱਧ ਮੰਨਿਆ ਗਿਆ ਸੀ। ਮਾਸਕੋ ਦੇ ਸਰਕਾਰੀ ਵਕੀਲਾਂ ਨੇ ਨਵਲਾਨੀ ਦੇ ਸੰਗਠਨ ਅਤੇ ਉਨ੍ਹਾਂ ਦੇ ਨੈਟਵਰਕ ‘ਤੇ ਪਾਬੰਦੀ ਲਗਾਉਣ ਲਈ ਅਦਾਲਤ ਨੂੰ ਅਪੀਲ ਕੀਤੀ ਸੀ।

ਇਸਤੋਂ ਇਲਾਵਾ ਅਦਾਲਤ ਨੇ ਨਵਲਨੀ ਦੇ ਸਮਰਥਕਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਆਦੇਸ਼ ਦਿੱਤੇ। ਰੂਸ ‘ਚ ਨਵਲਨੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਰ ਰਹੇ ਕੋਰੋਨਾ ਇਨਫੈਕਸ਼ਨ ਦੇ ਬਾਵਜੂਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ‘ਚ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ।

ਦੱਸਣਯੋਗ ਹੈ ਕਿ ਰੂਸੀ ਕਾਨੂੰਨ ਦੇ ਅਨੁਸਾਰ, ਜੇ ਨਵਲਨੀ ਨੂੰ ਅਦਾਲਤ ਦੁਆਰਾ ਅਤਿਵਾਦੀ ਐਲਾਨ ਦਿੱਤਾ ਜਾਂਦਾ ਹੈ, ਤਾਂ ਸਰਕਾਰ ਨੂੰ ਉਸਦੇ ਵਿਰੁੱਧ ਕਾਰਵਾਈ ਕਰਨ ਲਈ ਵਿਆਪਕ ਅਧਿਕਾਰ ਪ੍ਰਾਪਤ ਹੋਣਗੇ। ਫਿਰ ਸਰਕਾਰ ਨਵਲਨੀ ਤੇ ਉਸਦੀ ਸੰਸਥਾ ਦੇ ਬੈਂਕ ਖਾਤੇ ਤੋਂ ਲੈਣ-ਦੇਣ ਨੂੰ ਵੀ ਰੋਕ ਦੇਵੇਗੀ। ਦਫਤਰ ਬੰਦ ਕੀਤੇ ਜਾਣਗੇ। ਸਮਰਥਨ ‘ਚ ਹੋ ਰਹੇ ਅੰਦੋਲਨ ਨੂੰ ਰੋਕ ਸਕੇਗੀ ਤੇ ਲੰਬੇ ਸਮੇਂ ਤੋਂ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਯੋਗ ਹੋ ਜਾਵੇਗਾ।

- Advertisement -

TAGGED: ,
Share this Article
Leave a comment