ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜੁੜੇ ਤਾਰ

TeamGlobalPunjab
2 Min Read

ਲੰਦਨ ਬ੍ਰਿੱਜ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਪਾਕਿਸਤਾਨ ਨਾਲ ਜੁੜੇ ਤਾਰ

ਲੰਦਨ: ਬ੍ਰਿਟੇਨ ਦੇ ਲੰਦਨ ਬ੍ਰਿਜ ਨੇੜੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਕੇ 2 ਵਿਅਕਤੀਆਂ ਦੀ ਜਾਨ ਲੈਣ ਵਾਲੇ ਮੁਲਜ਼ਮ ਦੀ ਪਛਾਣ 28 ਸਾਲਾ ਉਸਮਾਨ ਖਾਨ ਵਜੋਂ ਹੋਈ ਹੈ। ਉਹ ਬ੍ਰਿਟੇਨ ‘ਚ ਪੈਦਾ ਹੋਇਆ ਅੱਤਵਾਦੀ ਸੀ ਜਿਸ ਨੂੰ 2018 ‘ਚ ਲੰਦਨ ਸਟਾਕ ਐਕਸਚੇਂਜ ‘ਚ ਬੰਬ ਧਮਾਕੇ ਕਰਨ ਦੀ ਯੋਜਨਾ ਦੇ ਇਲਜ਼ਾਮ ‘ਚ ਸਜ਼ਾ ਸੁਣਾਈ ਗਈ ਸੀ।

ਇੰਨਾ ਹੀ ਨਹੀਂ, ਉਹ ਕਸ਼ਮੀਰ ‘ਤੇ ਹਮਲਾ ਕਰਨ ਲਈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ‘ਚ ਆਪਣੇ ਪਰਿਵਾਰ ਦੀ ਮਾਲਕੀ ਵਾਲੀ ਜ਼ਮੀਨ’ ਤੇ ਅੱਤਵਾਦੀ ਕੈਂਪ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਹਾਲਾਂਕਿ, ਉਸਮਾਨ ਨੂੰ 2018 ‘ਚ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ। ਉਸ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਅਧੀਨ ਸਨ।

ਭਾਰਤੀ ਮੂਲ ਦੇ ਬ੍ਰਿਟਿਸ਼ ਅੱਤਵਾਦ ਰੋਕੂ ਦਸਤੇ ਦੇ ਇੱਕ ਪੁਲਿਸ ਅਧਿਕਾਰੀ ਨੇ ਇੱਕ ਬਿਆਨ ‘ਚ ਕਿਹਾ ਕਿ ਅਧਿਕਾਰੀਆਂ ਨੂੰ ਹਮਲਾਵਰ ਬਾਰੇ ਪਤਾ ਸੀ। ਅੱਤਵਾਦੀ ਕਾਰਵਾਈਆਂ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਸਾਲ 2012 ‘ਚ ਸਜ਼ਾ ਸੁਣਾਈ ਗਈ ਸੀ। ਉਸ ਨੇ ਆਪਣੇ ਅੱਲ੍ਹੜ ਉਮਰ ਦੇ ਸਾਲਾਂ ਦਾ ਇੱਕ ਹਿੱਸਾ ਪਾਕਿਸਤਾਨ ‘ਚ ਬਿਤਾਇਆ ਸੀ ਜਿੱਥੇ ਉਹ ਆਪਣੀ ਬੀਮਾਰ ਮਾਂ ਨਾਲ ਰਹਿੰਦਾ ਸੀ।

ਇਸ ਅੱਤਵਾਦੀ ਸਮੂਹ ਦੀ ਪੀਓਕੇ ‘ਚ ਇੱਕ ਮਦਰੱਸੇ ਵਜੋਂ ਅੱਤਵਾਦੀ ਕੈਂਪ ਬਣਾਉਣ ਦੀ ਯੋਜਨਾ ਸੀ। ਜਿੱਥੇ ਉਹ ਕਸ਼ਮੀਰ ‘ਤੇ ਹਮਲਾ ਕਰਨ ਲਈ ਹਥਿਆਰਾਂ ਦੀ ਸਿਖਲਾਈ ਦਿੰਦੇ ਤੇ 26/11 ਦੀ ਤਰ੍ਹਾਂ ਬ੍ਰਿਟੇਨ ਦੀ ਸੰਸਦ ਉੱਤੇ ਹਮਲਾ ਕਰਦੇ। ਉਸਮਾਨ ਨੂੰ ਬ੍ਰਿਟਿਸ਼ ਜਾਂਚ ਏਜੰਸੀਆਂ ਦੁਆਰਾ 2012 ‘ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਉਸਮਾਨ ਪੀਓਕੇ ਭੱਜਣ ਦੀ ਤਿਆਰੀ ‘ਚ ਸੀ।

Share this Article
Leave a comment