ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਦਾ ਕਬਜ਼ਾ, ਭਾਰਤੀ-ਅਮਰੀਕੀ ਵਿਗਿਆਨਕ ਸਵਾਤੀ ਮੋਹਨ ਦੀ ਕੀਤੀ ਨਿਯੁਕਤੀ

TeamGlobalPunjab
1 Min Read

ਵਾਸ਼ਿੰਗਟਨ :- ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ’ਚ ਭਾਰਤੀ ਮੂਲ ਦੇ ਲੋਕਾਂ ਦਾ ਅਮਰੀਕਾ ਦੇ ਅਹਿਮ ਅਹੁਦਿਆਂ ’ਤੇ ਕਬਜ਼ਾ ਹੁੰਦਾ ਜਾ ਰਿਹਾ ਹੈ। ਪਿਛਲੇ 50 ਦਿਨਾਂ ਦੌਰਾਨ ਰਾਸ਼ਟਰਪਤੀ ਨੇ 55 ਪ੍ਰਵਾਸੀ ਭਾਰਤੀਆਂ ਦੀਆਂ ਵੱਡੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਹਨ। ਇਸ ਦੀ ਪੁਸ਼ਟੀ ਖ਼ੁਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਤੀ ਹੈ। ਬਾਇਡਨ ਨੇ ਕਿਹਾ ਕਿ ਅਮਰੀਕਾ ’ਚ  ਭਾਰਤੀ ਮੂਲ ਦੇ ਲੋਕਾਂ ਦਾ ਦਬਦਬਾ ਵੱਧ ਰਿਹਾ ਹੈ।

ਸਰਕਾਰ ਦੇ ਲਗਪਗ ਸਾਰੇ ਵਿਭਾਗਾਂ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਗੀ ਹੋ ਗਈ ਹੈ। ਰਾਸ਼ਟਰਪਤੀ ਬਾਇਡਨ ਨੇ ਬੀਤੇ ਵੀਰਵਾਰ ਨੂੰ ਕਿਹਾ ਕਿ ਸਵਾਤੀ ਮੋਹਨ ਤੋਂ ਲੈ ਕੇ ਮੇਰੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਮੇਰੇ ਲਈ ਭਾਸ਼ਣ ਲਿਖਣ ਵਾਲੇ ਵਿਨੈ ਰੈੱਡੀ ਤਕ ਸਾਰੀਆ ਅਹਿਮ ਨਿਯੁਕਤੀਆਂ ਹਨ। ਇਸ ਤੋਂ ਪਹਿਲਾਂ ਅਮਰੀਕਾ ’ਚ ਇੰਨੇ ਵੱਡੇ ਪੱਧਰ ’ਤੇ ਪ੍ਰਵਾਸੀ ਭਾਰਤੀਆਂ ਦੀਆਂ ਨਿਯੁਕਤੀਆਂ ਕਦੇ ਵੀ ਨਹੀਂ ਹੋਈਆਂ। ਬਾਇਡਨ ਨੇ ਹੁਣ ਤਾਜ਼ਾ ਨਿਯੁਕਤੀ ਭਾਰਤੀ-ਅਮਰੀਕੀ ਵਿਗਿਆਨਕ ਸਵਾਤੀ ਮੋਹਨ ਦੀ ਕੀਤੀ ਹੈ, ਜੋ ਨਾਸਾ ਦੇ ਮੰਗ ਗ੍ਰਹਿ ਨਾਲ ਮਿਸ਼ਨ ਦੇ ਆਪਰੇਸ਼ਨਜ਼ ਨੂੰ ਸੰਭਾਲਣਗੇ।

ਇਸ ਤੋਂ ਪਹਿਲਾਂ ਦੇ ਪ੍ਰਸ਼ਾਸਨਾਂ ਚੋਂ ਬਰਾਕ ਓਬਾਮਾ ਨੇ ਵੀ ਕਈ ਭਾਰਤੀਆਂ ਦੀਆਂ ਨਿਯੁਕਤੀਆਂ ਕੀਤੀਆਂ ਸਨ ਪਰ ਇੰਨੀਆਂ ਜ਼ਿਆਦਾ ਨਹੀਂ ਸਨ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਜੋਅ ਬਾਇਡਨ ਨੇ ਤਾਂ ਪ੍ਰਵਾਸੀ ਭਾਰਤੀਆਂ ਦੀਆਂ ਨਿਯੁਕਤੀਆਂ ਦੇ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ।

Share this Article
Leave a comment