ਚੰਡੀਗੜ੍ਹ : ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐੱਚ ਐੱਸ ਫੂਲਕਾ ਅਤੇ ਸੁਖਪਾਲ ਖਹਿਰਾ ਵੱਲੋਂ ਪਾਰਟੀ ਨੂੰ ਅਸਤੀਫਾ ਦੇਣ ਮਗਰੋਂ ਉਨ੍ਹਾਂ ‘ਤੇ ਆਪਣੇ ਸਿਆਸੀ ਤੀਰਾਂ ਨਾਲ ਹਮਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸੱਤਾ ਅਤੇ ਕੁਰਸੀ ਦੇ ਲਾਲਚੀ ਲੋਕਾਂ ਵੱਲੋਂ ਪਾਰਟੀ ਨੂੰ ਛੱਡ ਜਾਣ ਨਾਲ ਪਾਰਟੀ ਹੋਰ ਵੀ ਮਜ਼ਬੂਤ ਹੋ ਜਾਵੇਗੀ।
ਇੱਥੇ ਉਨ੍ਹਾਂ ਨੇ ਕਿਹਾ ਕਿ ਜੋ ਪਾਰਟੀ ਮੈਂਬਰ ਸਿਰਫ ਸੱਤਾ ਅਤੇ ਕੁਰਸੀ ਦੇ ਲਾਲਚ ਕਾਰਨ ਹੀ ਪਾਰਟੀ ਦੇ ਨਾਲ ਹਨ ਅਜਿਹੇ ਲੋਕਾਂ ਲਈ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਹੈ ਅਤੇ ਉਹ ਜਲਦ ਹੀ ਪਾਰਟੀ ਨੂੰ ਅਸਤੀਫਾ ਦੇ ਦੇਣ ਕਿਉਂਕਿ ਅਜਿਹੇ ਲੋਕਾਂ ਲਈ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਹੈ।
ਇੱਥੇ ਉਨ੍ਹਾਂ ਨੇ ਪਾਰਟੀ ਦੀ ਪ੍ਰਸ਼ੰਸਾ ਕਰਦੇ ਹੋਏ ਦਿੱਲੀ ‘ਚ ਬਣੀ ਆਮ ਪਾਰਟੀ ਦੀ ਸਰਕਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਹੋਏ ਕੰਮਾਂ ਦੀ ਮਿਸਾਲ ਪੂਰੇ ਦੇਸ਼ ‘ਚ ਕਾਇਮ ਹੈ। ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਜੇਕਰ ਆਉਂਦੀਆਂ ਚੋਣਾਂ ਦੌਰਾਨ ਹਰਿਆਣਾ ‘ਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਸਿਰਫ 15 ਦਿਨਾਂ ਦੇ ਵਿੱਚ ਵਿੱਚ ਹੀ ਉਹ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰ ਦੇਣਗੇ।
ਇੱਥੇ ਹੀ ਬੱਸ ਨਹੀਂ ਉਨ੍ਹਾਂ ਨੇ ਹਰਿਆਣਾ ਸਰਕਾਰ ਦੀ ਇਸ ਗੱਲ ‘ਚ ਵੱਡੀ ਤ੍ਰਾਸਦੀ ਦੱਸਦੇ ਹੋਏ ਕਿਹਾ ਕਿ ਜਿਸ ਰਾਜ ‘ਚ ਸਰਕਾਰੀ ਕਰਮਚਾਰੀ ਹੀ ਖੁਸ਼ ਨਹੀਂ ਉਸ ਸਰਕਾਰ ਨੂੰ ਸੱਤਾ ਦੀ ਮੁੜ ਪ੍ਰਾਪਤੀ ਨਹੀਂ ਹੋ ਸਕਦੀ। ਇੱਥੇ ਉਨ੍ਹਾਂ ਨੇ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ‘ਚ ਕਰਮਚਾਰੀਆਂ ਨੂੰ ਸੁਖੀ ਰੱਖਣ ਦੀ ਜਿੰਮੇਵਾਰੀ ਆਮ ਆਦਮੀ ਪਾਰਟੀ ਨੇ ਖੁਦ ਚੁੱਕੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਇਸ ਦੀ ਮਿਸਾਲ ਸਾਰੇ ਦੇਸ਼ ‘ਚ ਹੈ।