ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਦੇ ਅਪਰੈਸ਼ਨ ਸੈੱਲ ਦੀ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਜਦੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਗਾਇਕ ਨਿਸ਼ਾਨੇ ‘ਤੇ ਸਨ ਜਾਂ ਨਹੀਂ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ । ਇਹ ਗਾਇਕ ਵੀ ਕਿਸੇ ਤੋਂ ਘੱਟ ਨਹੀਂ, ਇੱਕ ਦੂਜੇ ਨੂੰ ਜ਼ਲੀਲ ਕਰਨ ਲਈ ਵੀ ਕਾਲਾਂ ਕਰਦੇ ਹਨ, ਇਨ੍ਹਾਂ ਨੂੰ ਵੀ ਟਾਲਣਾ ਚਾਹੀਦਾ ਹੈ। ਮੈਨੂੰ ਕਈ ਸਿੰਗਰਾਂ ਦਾ ਪਤਾ ਹੈ ਜੋ ਇਹ ਕੰਮ ਰੋਜ਼ ਕਰਦੇ ਹਨ। ਜਦੋਂ ਤੁਸੀਂ ਸੀਨੀਅਰ ਹੋ ਜਾਂਦੇ ਹੋ, ਵੱਡੇ ਹੋ ਜਾਂਦੇ ਹੋ ਤਾਂ ਤੁਸੀਂ ਅਜਿਹੇ ਕੰਮਾਂ ਵਿਚੋਂ ਨਿਕਲੋ। ਅੱਗੇ ਕਿੰਨ੍ਹਾਂ ਵੱਡਾ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਕਿੰਨਾ ਵੱਡਾ ਨੁਕਸਾਨ ਹੋਇਆ ਹੈ, ਉਸਦਾ ਪਿਤਾ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਗੈਂਗਸਟਰ ਕਿਉਂ ਸਿੰਗਰਾਂ ਪਿੱਛੇ ਪਏ ਹਨ। ਆਖਿਰਕਾਰ ਸਿੰਗਰ ਐਂਵੇ ਦਾ ਕਿਹੜਾ ਕੰਮ ਕਰਦੇ ਹਨ। ਜਦੋਂ ਗਾਇਕ ਹੀ ਬੰਦੂਕਾਂ ਵਾਲੇ ਗੀਤ ਗਾਉਣਗੇ,ਆਪ ਹੀ ਹਥਿਆਰਾਂ ਦਾ ਬੀਜ ਲਾ ਰਹੇ ਹਨ। ਇਹ ਸਭ ਤੁਸੀਂ ਹੀ ਸਿਖਾਇਆ ਹੈ, ਹੁਣ ਭੱਜੇ ਫਿਰਦੇ ਹੋ । ਇਹ ਸਭ ਤੁਹਾਡੀਆਂ ਕਰਤੂਤਾਂ ਹਨ। ਸਭ ਤੋਂ ਵੱਡੇ ਦੋਸ਼ੀ ਤੁਸੀਂ ਹੋ। ਅੱਜ ਤੁਹਾਡੇ ਘਰ ਦੇ ਤੇ ਆਪ ਲੁਕੇ ਫਿਰਦੇ ਹੋ।
ਦੱਸ ਦਈਏ ਕਿ ਪੁਲਿਸ ਬੱਬੂ ਮਾਨ ਅਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਪਿਸਤੌਲ, 23 ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮਨੂੰ ਬੱਤਾ (29) ਵਾਸੀ ਪਿੰਡ ਬੁੜੈਲ, ਅਮਨ ਕੁਮਾਰ ਉਰਫ਼ ਵਿੱਕੀ (29) ਵਾਸੀ ਪੰਚਕੂਲਾ, ਸੰਜੀਵ ਉਰਫ ਸੰਜੂ (23) ਅਤੇ ਕਮਲਦੀਪ ਉਰਫ ਕਿੰਮੀ (26) ਵਾਸੀ ਮਲੋਆ ਵਜੋਂ ਹੋਈ ਹੈ। ਪੁਲਿਸ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਸ ਗਰੋਹ ਨੂੰ ਕੈਨੇਡਾ ਤੋਂ ਲੱਕੀ ਪਟਿਆਲ, ਪ੍ਰਿੰਸ ਕੁਰਾਲੀ ਅਤੇ ਮਲੇਸ਼ੀਆ ਤੋਂ ਲਾਲੀ ਵ੍ਹਟਸਐੱਪ ਅਤੇ ਸੋਸ਼ਲ ਮੀਡੀਆ ਰਾਹੀਂ ਚਲਾ ਰਹੇ ਸਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.