ਸਫਰ ਦੌਰਾਨ ਉਲਟੀ ,ਚੱਕਰ ਅਤੇ ਜੀਅ ਕੱਚਾ ਹੋਣ ਤੋਂ ਬਚਣ ਲਈ ਕੋਲ ਰਖੋ ਇਹ ਚੀਜ਼ਾਂ

Rajneet Kaur
3 Min Read

ਨਿਊਜ਼ ਡੈਸਕ: ਬਹੁਤ ਸਾਰੇ ਲੋਕ ਘੁੰਮਣ-ਫਿਰਨ ਦੇ ਸ਼ੌਕੀਨ ਹੁੰਦੇ ਹਨ, ਕਿਉਂਕਿ ਇਸ ਸਮੇਂ ਦੌਰਾਨ ਨਾ ਸਿਰਫ ਮੌਜ-ਮਸਤੀ ਹੁੰਦੀ ਹੈ, ਸਗੋਂ ਜ਼ਿੰਦਗੀ ‘ਚ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਪਰ ਇਹ ਅਨੁਭਵ ਸਾਰੇ ਲੋਕਾਂ ਲਈ ਇੰਨਾ ਸੋਖਾ ਨਹੀਂ ਹੁੰਦਾ।ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬੱਸ, ਰੇਲ ਗੱਡੀ, ਕਾਰ ਜਾਂ ਹਵਾਈ ਜਹਾਜ ਜਾਂ ਕਿਸੇ ਹੋਰ ਵਾਹਨ ਵਿੱਚ ਸਫਰ ਕਰਦੇ ਸਮੇਂ ਬਹੁਤ ਸਾਰੇ ਲੋਕਾਂ ਨੂੰ ਉਲਟੀ, ਚੱਕਰ ਆਉਣੇ ਅਤੇ ਜੀਅ ਕੱਚਾ ਹੋਣ ਦੀ ਸ਼ਿਕਾਇਤ ਹੁੰਦੀ ਹੈ, ਇਸ ਲਈ ਉਹ ਸਫਰ ਕਰਨ ਤੋਂ ਕੰਨੀ ਕਤਰਾਉਂਦੇ ਹਨ। ਫਲਾਈਟ ਦੇ ਸਫ਼ਰ ਦੌਰਾਨ, ਤੁਹਾਡੀ ਸੀਟ ਦੇ ਅੱਗੇ ਇੱਕ ਸਿਕਨੇਸ  ਬੈਗ ਜਾਂ ਉਲਟੀ ਬੈਗ ਰੱਖਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਫਰ ਦੌਰਾਨ ਇਹ 3 ਚੀਜ਼ਾਂ ਆਪਣੇ ਬੈਗ ‘ਚ ਜ਼ਰੂਰ ਰਖੋ।

ਨਿੰਬੂ ਦੇ ਔਸ਼ਧੀ ਗੁਣਾਂ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਯਾਤਰਾ ਦੌਰਾਨ ਉਲਟੀ, ਜੀਅ ਕੱਚਾ ਹੋਣ ਅਤੇ ਬੇਚੈਨੀ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਤੁਹਾਨੂੰ ਆਪਣੇ ਸਾਮਾਨ ਦੇ ਨਾਲ ਨਿੰਬੂ ਜ਼ਰੂਰ ਰੱਖਣਾ ਚਾਹੀਦਾ ਹੈ ਅਤੇ ਸਮੱਸਿਆ ਵਧਣ ‘ਤੇ ਇਸ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਪਾਣੀ ਦੀ ਬੋਤਲ ‘ਚ ਨਿੰਬੂ ਪਾਣੀ ਵੀ ਰੱਖ ਸਕਦੇ ਹੋ, ਜੋ ਰਾਹਤ ਦੇਣ ਦਾ ਕੰਮ ਕਰਦਾ ਹੈ।

ਤੁਸੀ ਯਾਤਰਾ ਦੌਰਾਨ ਆਪਣੇ ਨਾਲ ਕੇਲਾ ਵੀ ਰਖ ਸਕਦੇ ਹੋ। ਇਸ ਫਲ ਵਿੱਚ ਪੋਟਾਸ਼ੀਅਮ ਨੂੰ ਬਹਾਲ ਕਰਨ ਦਾ ਗੁਣ ਹੁੰਦਾ ਹੈ ਅਤੇ ਉਲਟੀ ਤੋਂ ਕਾਫੀ ਹੱਦ ਤੱਕ ਰਾਹਤ ਪਹੁੰਚਾਉਦਾ ਹੈ।

ਅਦਰਕ ਅਜਿਹਾ ਮਸਾਲਾ ਹੈ ਜਿਸ ਦੀ ਵਰਤੋਂ ਅਸੀਂ ਪਕਵਾਨਾਂ ਦਾ ਸਵਾਦ ਵਧਾਉਣ ਲਈ ਕਰਦੇ ਹਾਂ ਪਰ ਜੇਕਰ ਤੁਹਾਨੂੰ ਸਫਰ ਦੌਰਾਨ ਉਲਟੀ ਦੀ ਸ਼ਿਕਾਇਤ ਹੈ ਤਾਂ ਅਦਰਕ ਦਾ ਸੇਵਨ ਵੀ ਕਰ ਸਕਦੇ ਹੋ। ਅਸਲ ਵਿੱਚ, ਇਹ ਮਤਲੀ ਦੀ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ ਅਤੇ ਪੇਟ ਦੀ ਜਲਣ ਨੂੰ ਵੀ ਘਟਾ ਕੇ ਤੁਰੰਤ ਰਾਹਤ ਪ੍ਰਦਾਨ ਕਰ ਸਕਦਾ ਹੈ। ਸਮੱਸਿਆ ਵਧਣ ‘ਤੇ ਤੁਸੀਂ ਕੱਚਾ ਅਦਰਕ ਲੈ ਕੇ ਚਬਾਓ। ਤੁਸੀਂ ਚਾਹੋ ਤਾਂ ਥਰਮਸ ਫਲਾਸਕ ‘ਚ ਅਦਰਕ ਦੀ ਕੈਂਡੀ, ਅਦਰਕ ਦੀ ਚਾਹ, ਅਦਰਕ ਦੇ ਨਾਲ ਗਰਮ ਪਾਣੀ ਮਿਲਾ ਕੇ ਵੀ ਰੱਖ ਸਕਦੇ ਹੋ। ਇਸ ਨਾਲ ਬੇਚੈਨੀ ਤੋਂ ਰਾਹਤ ਮਿਲੇਗੀ ਅਤੇ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment