ਮਿਸਰ ‘ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਨਹਿਰ ‘ਚ , 22 ਲੋਕਾਂ ਦੀ ਮੌਤ

Rajneet Kaur
1 Min Read

ਕਾਹਿਰਾ: ਮਿਸਰ ਵਿੱਚ ਇੱਕ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗ ਗਈ। ਜਿਸ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਬੱਸ ‘ਚ ਸਵਾਰ ਬਾਕੀ ਲੋਕ ਜ਼ਖਮੀ ਹੋ ਗਏ ਹਨ। ਇਸ ਬੱਸ ਵਿੱਚ ਕਰੀਬ 35 ਲੋਕ ਸਵਾਰ ਸਨ।

ਦੇਸ਼ ਦੇ ਸਿਹਤ ਮੰਤਰਾਲੇ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਮਿਸਰ ਦੇ ਨੀਲ ਡੈਲਟਾ ਖੇਤਰ ਵਿੱਚ ਵਾਪਰਿਆ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀ ਸ਼ਰੀਫ ਮਾਕਿਨ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਮੰਤਰਾਲੇ ਨੇ ਦੱਸਿਆ ਕਿ ਇਹ ਹਾਦਸਾ ਦੇਸ਼ ਦੀ ਰਾਜਧਾਨੀ ਕਾਹਿਰਾ ਤੋਂ ਲਗਭਗ 100 ਕਿਲੋਮੀਟਰ ਉੱਤਰ-ਪੂਰਬ ‘ਚ ਡਾਕਾਹਲੀਆ ਸੂਬੇ ‘ਚ ਵਾਪਰਿਆ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ ਅਤੇ ਮੈਡੀਕਲ ਸਟਾਫ ਮੌਕੇ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਬੱਸ ਨੂੰ ਕਰੇਨ ਰਾਹੀਂ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਟੀਅਰਿੰਗ ਵ੍ਹੀਲ ‘ਚ ਖਰਾਬੀ ਕਾਰਨ ਹੋਇਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment