ਮਹਿਰਾਂ ਅਨੁਸਾਰ ਭਾਰ ਘਟਾਉਣ ਲਈ ਮੈਡੀਟੇਰੀਅਨ ਖ਼ੁਰਾਕ ਨਾਲੋਂ ਸ਼ਾਕਾਹਾਰੀ ਖ਼ੁਰਾਕ ਵਧੇਰੇ ਪ੍ਰਭਾਵਸ਼ਾਲੀ

TeamGlobalPunjab
3 Min Read

ਨਿਊਜ਼ ਡੈਸਕ -ਇੱਕ ਨਵੇਂ ਅਧਿਐਨ ’ਚ ਕਿਹਾ ਗਿਆ ਹੈ ਕਿ ਭਾਰ ਘਟਾਉਣ ਤੇ ਕੋਲੈਸਟ੍ਰੋਲ ਲੈਵਲ ਕੰਟਰੋਲ ਕਰਨ ਲਈ ਸ਼ਾਕਾਹਾਰੀ ਖ਼ੁਰਾਕ ਮੈਡੀਟੇਰੀਅਨ ਖ਼ੁਰਾਕ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ।  ਅਮਰੀਕਨ ਕਾਲਜ ਆਫ਼ ਨਯੂਟ੍ਰੀਸ਼ੀਅਨ ਦੇ ਜਰਨਲ ’ਚ ਪ੍ਰਕਾਸ਼ਿਤ ਹੋਈਆਂ ਖੋਜਾਂ ਨੇ ਸੰਕੇਤ ਦਿੱਤਾ ਹੈ ਕਿ ਇਸ ਅਧਿਐਨ ’ਚ ਹਿੱਸਾ ਲੈਣ ਵਾਲਿਆਂ ਨੇ ਮੈਡੀਟੇਰੀਅਨ ਖ਼ੁਰਾਕ ਦੇ ਬਜਾਏ ਸ਼ਾਕਾਹਾਰੀ ਖ਼ੁਰਾਕ ਦੀ ਵਰਤੋਂ ਨਾਲ ਲਗਭਗ 6 ਕਿੱਲੋਗ੍ਰਾਮ ਵਜ਼ਨ ਘਟਾਇਆ ਹੈ।

ਅਮਰੀਕਾ ਦੇ ਐਨ.ਜੀ.ਓ. ਦੀ ਫਿਜ਼ੀਸ਼ੀਅਨ ਕਮੇਟੀ ਫੋਰ ਰਿਸਪੋਂਸਿਬਲ ਮੈਡੀਸਨ ਵੱਲੋਂ ਖੋਜ-ਕਰਤਾ ਹਾਨਾ ਕਾਹਲੋਵਾ ਨੇ ਕਿਹਾ ਕਿ, “ਪਿਛਲੇ ਅਧਿਐਨਾਂ ’ਚ ਇਹ ਸੁਝਾਇਆ ਗਿਆ ਸੀ ਕਿ ਮੈਡੀਟੇਰੀਅਨ ਤੇ ਸ਼ਾਕਾਹਾਰੀ ਦੋਵਾਂ ਖ਼ੁਰਾਕਾਂ ਨਾਲ ਸਰੀਰ ਦੇ ਭਾਰ ਤੇ ਕਾਰਡੀਓਮੈਟਾਬੋਲਿਕ ਜੋਖ਼ਮ ਦੇ ਕਾਰਕਾਂ ’ਚ ਸੁਧਾਰ ਹੁੰਦਾ ਹੈ, ਪਰ ਹੁਣ ਤੱਕ ਉਨ੍ਹਾਂ ਦੀ ਸੰਬੰਧਿਤ ਕਾਰਜਸ਼ੀਲਤਾ ਦੇ ਪ੍ਰਭਾਵ ਸਬੰਧੀ ਤੁਲਨਾ ਨਹੀਂ ਕੀਤੀ ਗਈ ਸੀ।

ਖ਼ੋਜਕਰਤਾਵਾਂ ਦੇ ਅਨੁਸਾਰ ਘੱਟ ਚਰਬੀ ਵਾਲੀ ਸ਼ਾਕਾਹਾਰੀ ਖ਼ੁਰਾਕ ਸਰੀਰ ਦੇ ਭਾਰ, ਰਚਨਾ, ਇਨਸੁਲਿਨ ਸੰਵੇਦਨਸ਼ੀਲਤਾ ਤੇ ਕੋਲੈਸਟ੍ਰੋਲ ਦੇ ਪੱਧਰ ਲਈ ਮੈਡੀਟੇਰੀਅਨ ਖ਼ੁਰਾਕ ਦੀ ਤੁਲਨਾ ’ਚ ਵਧੇਰੇ ਵਧੀਆ ਹੁੰਦੀ ਹੈ। ਇਸ ਅਧਿਐਨ ਲਈ ਟੀਮ ਨੇ ਸ਼ਾਕਾਹਾਰੀ ਤੇ ਮੈਡੀਟੇਰੀਅਨ ਖ਼ੁਰਾਕ ਦੋਹਾਂ ਦਾ ਪ੍ਰਭਾਵ ਜਾਣਨ ਲਈ ਰੈਂਡਮਲੀਤੌਰ ‘ਤੇ 1: 1 ਦੇ ਅਨੁਪਾਤ ਨਾਲ ਕੁੱਝ ਲੋਕਾਂ ਨੂੰ ਚੁਣਿਆ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਸੀ ਤੇ ਜਿਨ੍ਹਾਂ ਨੂੰ ਪਹਿਲਾਂ ਕਦੀ ਸ਼ੂਗਰ ਦੀ ਕੋਈ ਬਿਮਾਰੀ ਨਹੀਂ ਸੀ।

16 ਹਫ਼ਤਿਆਂ ਲਈ ਇਸ ਅਧਿਐਨ ’ਚ ਹਿੱਸਾ ਲੈਣ ਵਾਲੇ ਅੱਧੇ ਲੋਕਾਂ ਨੇ ਘੱਟ ਚਰਬੀ ਵਾਲੀ ਸ਼ਾਕਾਹਾਰੀ ਖ਼ੁਰਾਕ ਨਾਲ ਸ਼ੁਰੂਆਤ ਕੀਤੀ ਜੋ ਕਿ ਜਾਨਵਰ ਉਤਪਾਦਾਂ ਤੋਂ ਰਹਿਤ ਤੇ ਫਲ, ਸਬਜ਼ੀਆਂ, ਅਨਾਜ, ਤੇ ਫਲ਼ੀਦਾਰ ਉਤਪਾਦਾਂ ਨਾਲ ਭਰਪੂਰ ਹੁੰਦੀ ਹੈ। ਦੂਜੇ ਪਾਸੇ ਅਧਿਐਨ ’ਚ ਹਿੱਸਾ ਲੈਣ ਵਾਲੇ ਬਾਕੀ ਦੇ ਅੱਧੇ ਲੋਕਾਂ ਨੇ ਮੈਡੀਟੇਰੀਅਨ ਖ਼ੁਰਾਕ ਨਾਲ ਸ਼ੁਰੂਆਤ ਕੀਤੀ ਜੋ ਕਿ ਪਹਿਲਾਂ ਤੋਂ ਹੀ ਨਿਰਧਾਰਿਤ ਪ੍ਰੋਟੋਕੋਲ ਦੀ ਪਾਲਨਾ ਕਰਦੀ ਹੈ ਤੇ ਜਿਸ ਖ਼ੁਰਾਕ ’ਚ ਜ਼ਿਆਦਾ ਮਾਤਰਾ ਫਲ, ਸਬਜ਼ੀ, ਫਲੀਆਂ, ਮੱਛੀ, ਘੱਟ ਚਰਬੀ ਵਾਲੇ ਡੇਅਰੀ ਪਦਾਰਥ ਤੇ ਜੈਤੂਨ ਦੇ ਤੇਲ ਦੀ ਹੁੰਦੀ ਹੈ ਜਦੋਂ ਕਿ ਲਾਲ ਮਾਸ ਤੇ ਸੰਤ੍ਰਿਪਤ ਚਰਬੀ ਦੀ ਮਾਤਰਾ ਬਹੁਤ ਘੱਟ ਜਾਂ ਮਨਾਹੀ ਹੁੰਦੀ ਹੈ।

- Advertisement -

ਅਧਿਐਨ ’ਚ ਪਾਇਆ ਗਿਆ ਕਿ ਸ਼ਾਕਾਹਾਰੀ ਖ਼ੁਰਾਕ ਨੇ ਕੁੱਲ ਤੇ ਐਲ.ਡੀ.ਐਲ. ਕੋਲੈਸਟ੍ਰੋਲ ਦੇ ਪੱਧਰ ‘ਚ ਕ੍ਰਮਵਾਰ 18.7 ਮਿਲੀਗਰਾਮ/ਡੀਐਲ ਅਤੇ 15.3 ਮਿਲੀਗਰਾਮ/ਡੀਐਲ ਦੀ ਗਿਰਾਵਟ ਲਿਆਂਦੀ, ਜਦੋਂ ਕਿ ਮੈਡੀਟੇਰੀਅਨ ਖ਼ੁਰਾਕ ਨਾਲ ਕੋਲੈਸਟ੍ਰੋਲ ਲੈਵਲ ’ਚ ਕੋਈ ਖ਼ਾਸ ਬਦਲਾਅ ਨਹੀਂ ਹੋਏ। ਖ਼ੋਜਕਰਤਾਵਾਂ ਨੇ ਦੱਸਿਆ ਕਿ ਇਸ ਅਧਿਐਨ ’ਚ ਇਹ ਵੀ ਪਾਇਆ ਗਿਆ ਕਿ ਦੋਵਾਂ ਖ਼ੁਰਾਕਾਂ ਦੀ ਵਰਤੋਂ ਨਾਲ, ਹਿੱਸਾ ਲੈਣ ਵਾਲੇ ਲੋਕਾਂ ਦਾ ਬਲੱਡ ਪ੍ਰੈਸ਼ਰ ਘੱਟਿਆ ਪਰ ਮੈਡੀਟੇਰੀਅਨ ਖ਼ੁਰਾਕ ਨਾਲ ਲੋਕਾਂ ਦਾ ਬਲੱਡ ਪ੍ਰੈਸ਼ਰ ਵਧੇਰੇ ਘੱਟ ਪਾਇਆ ਗਿਆ।

Share this Article
Leave a comment