ਜਗਮੀਤ ਸਿੰਘ ਨੇ ਛੱਡਿਆ ਜਸਟਿਨ ਟਰੂਡੋ ਦਾ ਸਾਥ, ਡਿਗ ਸਕਦੀ ਹੈ ਸਰਕਾਰ

Global Team
3 Min Read

 ਕੈਨੇਡਾ ਵਿੱਚ ਕਿਸੇ ਵੀ ਸਮੇਂ ਟਰੂਡੋ ਦੀ ਸਰਕਾਰ ਡਿੱਗ ਸਕਦੀ ਹੈ ਕਿਉਂਕਿ ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨਾਲ ਸਮਝੌਤਾ ਰੱਦ ਕਰ ਦਿੱਤਾ ਹੈ ਅਤੇ ਹਮਾਇਤ ਵਾਪਸ ਲੈ ਲਈ ਹੈ। NDP ਪਾਰਟੀ ਨੇ ਬੁੱਧਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਰਾਹੀਂ ਇਹ ਐਲਾਨ ਕੀਤਾ। ਦੱਸਿਆ ਗਿਆ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨਾਲ ਕੀਤੇ ਸਮਝੌਤੇ ਨੂੰ ਖਤਮ ਕਰ ਰਹੇ ਹਨ।

ਜਗਮੀਤ ਸਿੰਘ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਰਾਹੀਂ ਜਾਰੀ ਕੀਤੇ ਵੀਡਿਓ ‘ਚ ਕਿਹਾ ਕਿ ਖੁਦਗਰਜ਼ ਅਤੇ ਕਮਜ਼ੋਰ ਸੱਤਾਧਾਰੀ ਲਿਬਰਲ ਪਾਰਟੀ ਨੇ ਲੋਕਾਂ ਦਾ ਭਰੋਸਾ ਤੋੜਿਆ ਅਤੇ ਕਾਰੋਬਾਰੀ ਸੈਕਟਰ ਦਾ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਲਿਬਰਲ ‘ਚ ਭਰੋਸਾ ਨਹੀਂ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਸਰਕਾਰ ਚਲਾਉਣ ਦਾ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ।

ਜਗਮੀਤ ਸਿੰਘ ਨੇ ਕਿਹਾ ਹੈ ਕਿ ਉਦਾਰਵਾਦੀ ਇੰਨੇ ਕਮਜ਼ੋਰ, ਇੰਨੇ ਸੁਆਰਥੀ ਅਤੇ ਕਾਰਪੋਰੇਟ ਹਿੱਤਾਂ ਦੇ ਇੰਨੇ ਨਜ਼ਰੀਏ ਵਾਲੇ ਹਨ ਕਿ ਉਹ ਲੋਕਾਂ ਲਈ ਲੜ ਨਹੀਂ ਸਕਦੇ। ਉਹ ਬਦਲਾਅ ਨਹੀਂ ਲਿਆ ਸਕਦੇ, ਉਹ ਉਮੀਦ ਨਹੀਂ ਜਗਾ ਸਕਦੇ। ਜਗਮੀਤ ਨੇ ਅੱਗੇ ਲਿਖਿਆ ਹੈ ਕਿ ਵੱਡੀਆਂ ਕੰਪਨੀਆਂ ਅਤੇ ਸੀਈਓ ਦੀਆਂ ਆਪਣੀਆਂ ਸਰਕਾਰਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਵੱਲੋਂ ਹਮਾਇਤ ਵਾਪਸ ਲੈਣ ਦੇ ਬਾਵਜੂਦ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।

- Advertisement -

ਐੱਨਡੀਪੀ ਨੇ ਕੁਝ ਸ਼ਰਤਾਂ ਦੇ ਆਧਾਰ ’ਤੇ ਲਿਬਰਲ ਪਾਰਟੀ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਫਾਰਮਾ ਕੇਅਰ, ਡੈਂਟਲ ਪ੍ਰੋਗਰਾਮ ਜਿਹੇ ਐੱਨਡੀਪੀ ਦੇ ਮੁੱਖ ਮੁੱਦੇ ਸ਼ਾਮਲ ਸਨ। ਇਹ ਸਮਝੌਤਾ ਲਿਬਰਲ ਪਾਰਟੀ ਤੇ ਐੱਨਡੀਪੀ ’ਚ ਮਾਰਚ 2022 ਨੂੰ ਸਾਇਨ ਹੋਇਆ ਸੀ ਜੋ ਜੂਨ 2025 ਤੱਕ ਸੀ। ਆਮ ਚੋਣਾਂ ਅਕਤੂਬਰ 2025 ’ਚ ਹੋਣੀਆਂ ਸਨ ਪਰ ਜਗਮੀਤ ਸਿੰਘ ਨੇ ਇਸ ਤੋਂ ਪਹਿਲਾਂ ਹੀ ਹਮਾਇਤ ਵਾਪਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਰਲਾਂ ਨੇ ਲੋਕਾਂ ਦੇ ਹਿੱਤਾਂ ਨੂੰ ਢਾਹ ਲਾਈ ਹੈ। ਇਸ ਲਈ ਉਹ ਲਿਬਰਲ ਪਾਰਟੀ ਤੋਂ ਹਮਾਇਤ ਵਾਪਸ ਲੈ ਰਹੇ ਹਨ। ਇਸ ਸਬੰਧੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਰਦ ਰੁੱਤ ਸੈਸ਼ਨ ’ਚ ਕੋਈ ਅਜਿਹਾ ਵਿੱਤੀ ਬਿੱਲ ਲਿਆਂਦਾ ਜਾਵੇਗਾ ਜਿਸ ’ਚ ਵੋਟਿੰਗ ਦੌਰਾਨ ਲਿਬਰਲਾਂ ਨੂੰ ਢਾਹ ਲੱਗ ਸਕਦੀ ਹੈ। ਸਿੱਟੇ ਵਜੋਂ ਸਰਕਾਰ ਮੂੰਹ ਦੇ ਭਾਰ ਡਿੱਗ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment