ਓਂਟਾਰੀਓ: ਨਸ਼ਿਆਂ, ਬੇਘਰ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦੇ ਚਲਦਿਆਂ ਸਟੇਟ ਔਫ਼ ਐਮਰਜੈਂਸੀ ਦਾ ਕੀਤਾ ਐਲਾਨ

Rajneet Kaur
2 Min Read

ਓਂਟਾਰੀਓ: ਹੈਮਿਲਟਨ ਦੀ ਸਿਟੀ ਕੌਂਸਲ ਨੇ ਵੀਰਵਾਰ ਨੂੰ ਸ਼ਹਿਰ ਵਿੱਚ ਬੇਘਰ ਹੋਣ, ਨਸ਼ਿਆਂ ਦੀ ਲਤ ਅਤੇ ਮਾਨਸਿਕ ਸਿਹਤ ਮੁੱਦਿਆਂ ਨੂੰ ਲੈ ਕੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਐਮਰਜੈਂਸੀ ਨੂੰ ਮਨਜ਼ੂਰੀ ਦੇਣ ਵਾਲਾ ਮੋਸ਼ਨ ਉਕਤ ਵਧ ਰਹੇ ਸੰਕਟਾਂ ਨੂੰ ਦੂਰ ਕਰਨ ਲਈ ਸ਼ਹਿਰ ਵਿਚ ਫ਼ੌਰੀ ਤੌਰ ‘ਤੇ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਲਈ ਮਜਬੂਰ ਨਹੀਂ ਕਰਦਾ ਹੈ। ਪਰ ਇਸ ਤਹਿਤ ਮੇਅਰ ਐਂਡਰੀਆ ਹੌਰਵੈਥ ਸੂਬਾਈ ਸਰਕਾਰ ਨੂੰ ਲੋਕਲ ਪਬਲਿਕ ਹੈਲਥ ਏਜੰਸੀਆਂ ਦੀਆਂ ਸਿਫ਼ਾਰਸ਼ਾਂ ‘ਤੇ ਕਾਰਵਾਈ ਕਰਨ ਲਈ ਆਖੇਗੀ।

ਇਨ੍ਹਾਂ ਵਿੱਚ ਨਸ਼ਾਖੋਰੀ ਤੋਂ ਪੀੜਤ ਲੋਕਾਂ ਲਈ ਸੇਵਾਵਾਂ ਦਾ ਵਿਸਤਾਰ ਕਰਨਾ ਅਤੇ ਨੁਕਸਾਨ ਘਟਾਉਣ ਦੇ ਪ੍ਰੋਗਰਾਮ ਸ਼ਾਮਿਲ ਹਨ। ਜਨਵਰੀ ਦੀ ਇੱਕ ਰਿਪੋਰਟ ਤੋਂ ਬਾਅਦ ਹੈਮਿਲਟਨ ਵਿੱਚ ਓਪੀਓਈਡ ਨਾਲ ਸਬੰਧਿਤ ਮੌਤਾਂ ਅਤੇ ਓਵਰਡੋਜ਼ ਵਿੱਚ “ਤੇਜ਼ੀ ਨਾਲ ਵਾਧਾ” ਹੋਇਆ ਹੈ। ਇਕ ਰਿਪੋਰਟ ਅਨੁਸਾਰ ਹੈਮਿਲਟਨ ‘ਚ 2021 ‘ਚ ਓਪੀਓਈਡ-ਸਬੰਧੀ 166 ਮੌਤਾਂ ਰਿਪੋਰਟ ਹੋਈਆਂ ਸਨ ਜਦੋਂਕਿ  2005 ਵਿਚ ਓਪੀਓਈਡ-ਸਬੰਧੀ ਹੋਈਆਂ 26 ਮੌਤਾਂ ਦੀ ਤੁਲਨਾ ‘ਚ ਬਹੁਤ ਜ਼ਬਰਦਸਤ ਵਾਧਾ ਹੋਇਆ ਹੈ।  ਇਨ੍ਹਾਂ ਮੌਤਾਂ ਵਿਚੋਂ 65 ਫ਼ੀਸਦੀ ਤੋਂ ਵੱਧ ਲੋਕ 25 ਤੋਂ 65 ਸਾਲ ਦੀ ਉਮਰ ਦੇ ਮਰਦ ਸਨ।

ਮੇਅਰ ਹੌਰਵੈਥ ਸੂਬਾ ਸਰਕਾਰ ਨੂੰ ਬੇਘਰਿਆਂ ਲਈ ਫ਼ੰਡਿੰਗ ਮਾਡਲ ਨੂੰ ਠੀਕ ਕਰਨ ਲਈ ਵੀ ਕਹਿਣਗੇ ਜਦੋਂ 2021 ਦੀ ਔਡੀਟਰ ਜਨਰਲ ਰਿਪੋਰਟ ‘ਚ ਪਾਇਆ ਗਿਆ ਸੀ ਕਿ ਸੂਬਾ ਇਸ ਮੁੱਦੇ ਲਈ ਲੋੜੀਂਦੇ ਸਰੋਤਾਂ ਦਾ ਪ੍ਰਬੰਧ ਨਹੀਂ ਕਰ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment