ਇਟਲੀ : ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

Rajneet Kaur
2 Min Read

ਮਿਲਾਨ : ਇਟਲੀ ‘ਚ ਵੈਟਨਰੀ ਕਲੀਨਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ਉੱਤੇ ਸਿੱਖਾਂ ਦੀ ਆਨ-ਤੇ ਸ਼ਾਨ ਦਸਤਾਰ ਦਾ ਫੋਟੋ ਦਾ ਚਿੱਤਰ ਬਣਾ ਕੇ ਸਿੱਖ ਪੰਥ ਨਾਲ਼  ਖਿਲਵਾੜ ਕੀਤਾ ਗਿਆ ਸੀ। ਉਸ ਮੁੱਦੇ ਤੇ ਤੁਰੰਤ ਹਰਕਤ ਵਿੱਚ ਆਉਂਦਿਆ ਇਟਲੀ ਦੀਆਂ ਸਿੱਖ ਜਥੇਬੰਦੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਸਿੱਖ ਕਮਿਉਨਟੀ ਇਟਲੀ ਵੱਲੋਂ  ਕਾਰਵਾਈ ਕਰਦਿਆਂ ਜਿੰਮੇਵਾਰ ਇਟਾਲੀਅਨ ਅਧਿਕਾਰੀਆਂ ਤੱਕ ਪਹੁੰਚ ਕੀਤੀ। ਉਨ੍ਹਾਂ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਗਿਆ।

ਜਿਸ ਤੋਂ ਬਾਅਦ  ਵੈਟਰਨਰੀ ਕਲੀਨਕ ਵਿਭਾਗ ਦੀ ਮਿਲਾਨ ਸਥਿੱਤ ਮੈਨੇਜਰ  ਨੇ ਸਿੱਖ ਭਾਈਚਾਰੇ ਤੋਂ ਲਿਖਤੀ ਤੋਰ ਤੇ ਮੁਆਫੀ ਮੰਗ ਲਈ ਹੈ । ਕੰਪਨੀ ਦੇ ਅਧਿਕਾਰੀ ਨੇ ਸਿੱਖ ਆਗੂਆ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲਦ ਹੀ ਬੱਸਾਂ ਪਿੱਛੋਂ ਸਾਰੇ ਬੋਰਡ ਉਤਾਰ ਦਿੱਤੇ ਜਾਣਗੇ । ਜਿਸ ਨਾਲ਼ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ  ਸ਼ੋਸ਼ਲ ਮੀਡੀਏ ਜਾਂ ਫਿਰ ਹੋਰ ਜਿੱਥੇ ਵੀ ਉਨ੍ਹਾਂ ਕੋਲੋਂ ਉਕਤ ਤਸਵੀਰਾ ਨੂੰ ਪ੍ਰਕਾਸ਼ਿਤ ਕੀਤਾ ਹੈ ਨੂੰ ਤਰੁੰਤ ਪ੍ਰਭਾਵ ਨਾਲ ਡਲੀਟ ਕਰ ਦਿੱਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਭਾਈ ਰਵਿੰਦਰਜੀਤ ਸਿੰਘ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਫਲੇਰੋ, ਅਤੇ ਸੁੱਖਦੇ ਸਿੰਘ ਕੰਗ ਪ੍ਰਧਾਨ ਇੰਡੀਅਨ ਸਿੱਖ ਕਮਿਨੀਊਟੀ ਇਟਲੀ ਆਦਿ ਨੇ ਦੱਸਿਆ ਕਿ ਜਾਨਵਰਾਂ ਦੀ ਮੈਡੀਸਨ ਬਣਾਉਣ ਵਾਲੀ ਜਰਮਨ ਦੀ ਇਕ ਕੰਪਨੀ ਵੱਲੋਂ ਆਪਣੇ ਪ੍ਰਚਾਰ ਲਈ ਜੋ ਸੱਮਗਰੀ ਤਿਆਰ ਕੀਤੀ ਗਈ ਸੀ ਉਸਨੂੰ ਇਟਲੀ ਦੇ 7 ਜਿਲਿਆ ਵਿੱਚ ਪ੍ਰਚਾਰ ਲਈ ਬੱਸਾਂ ਉੱਪਰ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ  ਜਾਣਕਾਰੀ ਨਹੀਂ ਸੀ ਕਿ ਅਜਿਹਾ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾ ਨਾਲ ਨੂੰ ਠੇਸ ਪੰਹੁਚੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment