ਸੀਆਰਪੀਐਫ ਦੇ 68 ਹੋਰ ਜਵਾਨ ਕੋਰੋਨਾ ਦੀ ਲਪੇਟ ‘ਚ, ਹੁਣ ਤੱਕ 122 ਜਵਾਨ ਸੰਕਰਮਿਤ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ‘ਚ ਹੀ ਕੇਂਦਰੀ ਸੁਰੱਖਿਆ ਬਲ (ਸੀਆਰਪੀਐਫ) ਦੇ 68 ਹੋਰ ਜਵਾਨਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਦੱਸ ਦਈਏ ਕਿ ਇਹ ਸਾਰੇ ਜਵਾਨ ਪੂਰਬੀ ਦਿੱਲੀ ‘ਚ ਇੱਕ ਬਟਾਲੀਅਨ ਦੇ ਕੈਂਪ ਨਾਲ ਸਬੰਧਤ ਹਨ।

ਇਸ ਬਟਾਲੀਅਨ ਦੇ 68 ਹੋਰ ਜਵਾਨ ਕੋਰੋਨਾ ਸੰਕਰਮਿਤ ਹੋਣ ਨਾਲ ਬਟਾਲੀਅਨ ‘ਚ ਕੁੱਲ ਸਕਾਰਾਤਮਕ ਮਾਮਲਿਆਂ ਦੀ ਗਿਣਤੀ 122 ਤੱਕ ਪੁੱਜ ਗਈ ਹੈ। ਕੇਂਦਰੀ ਸੁਰੱਖਿਆ ਬਲ (ਸੀਆਰਪੀਐਫ) ‘ਚ ਕੋਰੋਨਾ ਦੇ ਹੁਣ ਤੱਕ 127 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਇੱਕ ਜਵਾਨ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਅਤੇ ਇੱਕ ਜਵਾਨ ਬਿਲਕੁਲ ਠੀਕ ਹੋ ਚੁੱਕਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸੀਆਰਪੀਐਫ ਦੇਸ਼ ਦੀ ਸਭ ਤੋਂ ਵੱਡੀ ਅਰਧ ਸੈਨਿਕ ਬਲ ਦੀ ਟੁਕੜੀ ਹੈ। ਇਸ ‘ਚ ਲਗਭਗ 3.25 ਲੱਖ ਜਵਾਨ ਅਤੇ ਅਧਿਕਾਰੀ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਕਰ ਰਹੇ ਹਨ।

ਦੱਸ ਦਈਏ ਕਿ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 37 ਹਜ਼ਾਰ 269 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 1218 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਜਦ ਕਿ 10 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿੱਚ 1008, ਗੁਜਰਾਤ ਵਿਚ 326, ਦਿੱਲੀ ਵਿਚ 223, ਪੰਜਾਬ ਵਿਚ 105, ਰਾਜਸਥਾਨ ਵਿਚ 82, ਤਾਮਿਲਨਾਡੂ ਵਿਚ 203, ਬਿਹਾਰ ਵਿਚ 41 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਵਿਸ਼ਵ ਪੱਧਰ ‘ਤੇ ਕੋਰੋਨਾ ਦੇ 33 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 2 ਲੱਖ 39 ਹਜ਼ਾਰ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

Share this Article
Leave a comment