ਇਰਾਕ ਦੀ ਸੰਸਦ ਨੇ ਅਮਰੀਕੀ ਫੌਜ ਨੂੰ ਮੁਲਕ ਚੋਂ ਕੱਢਣ ਲਈ ਕੀਤਾ ਮਤਾ ਪਾਸ

TeamGlobalPunjab
1 Min Read

ਬਗਦਾਦ: ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਚਲਦਿਆਂ ਇਰਾਕ ਦੀ ਪਾਰਲੀਮੈਂਟ ਨੇ ਅਮਰੀਕੀ ਫੌਜ ਨੂੰ ਦੇਸ਼ ਚੋਂ ਬਾਹਰ ਕੱਢਣ ਦਾ ਪ੍ਰਸਤਾਵ ਪਾਸ ਕੀਤਾ ਹੈ।

ਇਰਾਕ ਦੀ ਧਰਤੀ ‘ਤੇ ਅਮਰੀਕੀ ਹਵਾਈ ਹਮਲੇ ਵਿੱਚ ਇਰਾਨੀ ਕਮਾਂਡਰ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਪਾਸ ਕੀਤਾ ਮਤਾ ਸਰਕਾਰ ਨੂੰ ਇਰਾਕ਼ ਵਿੱਚ ਫੌਜੀ ਕਾਰਵਾਈਆਂ ਦੀ ਸਮਾਪਤੀ ਅਤੇ ਜਿੱਤ ਦੀ ਪ੍ਰਾਪਤੀ ਕਾਰਨ ਆਈਐਸ ਨਾਲ ਲੜ ਰਹੇ ਅੰਤਰਰਾਸ਼ਟਰੀ ਗੱਠਜੋੜ ਦੀ ਸਹਾਇਤਾ ਲਈ ਕੀਤੀ ਗਈ ਬੇਨਤੀ ਨੂੰ ਰੱਦ ਕਰਨ ਦੀ ਮੰਗ ਕਰਦਾ ਹੈ।

ਸਰਕਾਰ ਲਈ ਕਾਨੂੰਨ ਦੀ ਤਰ੍ਹਾਂ ਸੰਸਦ ਵੱਲੋਂ ਪਾਸ ਪ੍ਰਸਤਾਵ ਨੂੰ ਮੰਨਣਾ ਲਾਜ਼ਮੀ ਨਹੀਂ ਹੁੰਦਾ ਪਰ ਇਸ ਨੂੰ ਸਰਕਾਰ ਵੱਲੋਂ ਮੰਨ ਲੈਣ ਦੀ ਸੰਭਾਵਨਾ ਹੈ ਕਿਉਂਕਿ ਪ੍ਰਧਾਨਮੰਤਰੀ ਅਦਲ ਅਬਦੁਲ ਮੇਹਦੀ ਨੇ ਪਹਿਲਾਂ ਹੀ ਕਿਹਾ ਸੀ ਕਿ ਸੰਸਦ ਦੇਸ਼ ਵਿੱਚ ਵਿਦੇਸ਼ੀ ਫੌਜ ਦੀ ਹਾਜ਼ਰੀ ਖਤਮ ਕਰੇ।

Share this Article
Leave a comment