ਵੱਡਾ ਹਾਦਸਾ: ਮਲੇਸ਼ੀਆ ‘ਚ ਨੇਵੀ ਦੇ ਦੋ ਹੈਲੀਕਾਪਟਰਾਂ ਦੀ ਹੋਈ ਟੱਕਰ, 10 ਲੋਕ ਸਨ ਸਵਾਰ, ਵੀਡੀਓ ਆਈ ਸਾਹਮਣੇ

Prabhjot Kaur
2 Min Read

ਮਲੇਸ਼ੀਆ :  ਮਲੇਸ਼ੀਆ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਘਟਨਾ ਵਾਪਰੀ। ਇੱਥੇ ਜਲ ਸੈਨਾ ਦੇ ਦੋ ਹੈਲੀਕਾਪਟਰ ਇੱਕ ਦੂਜੇ ਨਾਲ ਟਕਰਾ ਗਏ ਅਤੇ ਕਰੈਸ਼ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਰਾਇਲ ਮਲੇਸ਼ੀਅਨ ਨੇਵੀ ਦੇ ਇੱਕ ਸਮਾਗਮ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਦੋਵੇਂ ਹਵਾ ਵਿੱਚ ਇੱਕ ਦੂਜੇ ਨਾਲ ਟਕਰਾ ਗਏ। ਹਾਦਸੇ ਦੇ ਸਮੇਂ ਦੋਵੇਂ ਹੈਲੀਕਾਪਟਰਾਂ ‘ਤੇ ਚਾਲਕ ਦਲ ਦੇ ਘੱਟੋ-ਘੱਟ 10 ਮੈਂਬਰ ਸਵਾਰ ਸਨ। ਸਥਾਨਕ ਮੀਡੀਆ ਨੇ ਇਸ ਘਟਨਾ ਵਿੱਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ  ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ।

ਰਿਪੋਰਟਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਹੈਲੀਕਾਪਟਰ ਦਾ ਰੋਟਰ (ਪੱਖਾ) ਦੂਜੇ ਹੈਲੀਕਾਪਟਰ ਨਾਲ ਟਕਰਾ ਗਿਆ ਅਤੇ ਦੋਵੇਂ ਸਟੇਡੀਅਮ ਦੀ ਜ਼ਮੀਨ ਵਿੱਚ ਡਿੱਗ ਗਏ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।


ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment