ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨੇਡਾ ਨੇ ਮੰਗਵਾਇਆ ਵਾਪਸ

TeamGlobalPunjab
1 Min Read

ਓਟਵਾ: ਕੈਨੇਡਾ ਹੈਲਥ ਵੱਲੋਂ ਫਿਸ਼ਰ ਪਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੁੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ‘ਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ ਸਲੀਪਰ ਦੇ ਚਾਰ ਮਾਡਲਜ਼ ਵਾਪਸ ਮੰਗਵਾਏ ਗਏ ਹਨ ਕਿਉਂਕਿ ਇਹ ਕੈਨੇਡੀਅਨ ਸੇਫਟੀ ਸਟੈਂਡਰਡਜ਼ ਨਾਲ ਮੇਲ ਨਹੀਂ ਸਨ ਖਾਂਦੇ।
Infant sleeping chairs recalled
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਨਵਰੀ 2018 ਤੇ ਅਪਰੈਲ 2019 ਦਰਮਿਆਨ 600 ਸਲੀਪਰਜ਼ ਐਮਾਜ਼ੋਨ ਦੀ ਕੈਨੇਡੀਅਨ ਵੈੱਬਸਾਈਟ ਰਾਹੀਂ ਵੇਚੇ ਗਏ। ਹੈਲਥ ਕੈਨੇਡਾ ਨੂੰ ਇਸ ਤਰ੍ਹਾਂ ਦੀ ਹੋਰ ਕਿਸੇ ਖਰੀਦ ਵਾਲੀ ਥਾਂ ਦਾ ਪਤਾ ਨਹੀਂ ਹੈ ਜਿੱਥੋਂ ਕੈਨੇਡੀਅਨਾਂ ਨੇ ਵਾਪਿਸ ਮੰਗਵਾਏ ਗਏ ਸਲੀਪਰ ਮਾਡਲ ਖਰੀਦੇ ਹੋ ਸਕਦੇ ਹਨ।
Infant sleeping chairs recalled
ਇੱਕ ਰਿਪੋਰਟ ਮੁਤਾਬਕ ਦਸੰਬਰ ਸਾਲ 2009 ਤੇ ਫਰਵਰੀ 2011 ‘ਚ ਲਗਭਗ 2,000 ਪ੍ਰਭਾਵਿਤ ਪ੍ਰੋਡਕਟਸ ( ਮਾਡਲ ਨੰਬਰ R6070 ਨਾਲ) ਨੂੰ ਕੈਨੇਡਾ ਵਿਖੇ ਵੇਚਿਆ ਗਿਆ।
Infant sleeping chairs recalled
ਲਗਭਗ ਪੰਜ ਮਿਲੀਅਨ ਡਾਲਰ ਦੇ ਰੌਕ ਐਨ ਪਲੇਅ ਸਲੀਪਰਜ਼ ਪਿਛਲੇ ਮਹੀਨੇ ਅਮਰੀਕਾ ਵਿੱਚ ਵਾਪਿਸ ਮੰਗਵਾਏ ਗਏ। ਯੂਐਸ ਕੰਜਿ਼ਊਮਰ ਪ੍ਰੋਡਕਟ ਸੇਫਟੀ ਕਮਿਸ਼ਨ ਵੱਲੋਂ ਇਸ ਪ੍ਰੋਡਕਟ ਨੂੰ ਹੀ 32 ਬੱਚਿਆਂ ਦੀ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪਰ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਇਨ੍ਹਾਂ ਸਲੀਪਰਜ਼ ਕਾਰਨ ਹਾਲੇ ਤੱਕ ਨਹੀਂ ਵਾਪਰੀ ਹੈ।
Infant sleeping chairs recalled

Share this Article
Leave a comment