ਬਠਿੰਡੇ ਦਾ ਨੌਜਵਾਨ ਬਣਿਆ ਇੰਗਲੈਂਡ ਦੀ UWSU ਯੂਨੀਵਰਸਿਟੀ ਦਾ ਪਹਿਲਾ ਭਾਰਤੀ ਪ੍ਰਧਾਨ

TeamGlobalPunjab
2 Min Read

ਬਠਿੰਡਾ: ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਵਿਦਿਆਰਥੀ ਪਦਮਜੀਤ ਸਿੰਘ ਮਹਿਤਾ ਯੂਨੀਵਰਸਿਟੀ ਆਫ ਵੈਸਟਮਨਿਸਟਰ ਸਟੂਡੈਂਟ ਯੂਨੀਅਨ (UWSU), ਪਹਿਲੀ ਵਾਰ ਇੰਗਲੈਂਡ ਦੇ ਭਾਰਤੀ ਪ੍ਰਧਾਨ ਬਣੇ ਹਨ।

ਪਦਮਜੀਤ ਸਿੰਘ ਮਹਿਤਾ ਦੇ ਪਿਤਾ ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਦਮਜੀਤ ਸਿੰਘ ਮਹਿਤਾ 2017 ਵਿਚ ਇੰਗਲੈਂਡ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਗਿਆ ਸੀ । ਉਹ ਯੂਨੀਵਰਸਿਟੀ ਆਫ ਵੇਸਟਮਿਨਸਟਰ ਵਿਖੇ ਬੀ.ਬੀ.ਏ.(BBA) ਮਾਰਕੀਟਿੰਗ ਦੀ ਡਿਗਰੀ ਪ੍ਰਾਪਤ ਕਰ ਰਿਹਾ ਹੈ।

ਅਮਰਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਯੂਨੀਵਰਸਿਟੀ ਆਫ ਵੈਸਟਮਨਿਸਟਰ ਇੰਗਲੈਂਡ ਵਿਖੇ ਲਗਭਗ 180 ਸਾਲ ਪੁਰਾਣੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਆਫ ਵੈਸਟਮਨਿਸਟਰ ਸਟੂਡੈਂਟ ਯੂਨੀਅਨ (UWSU) ਵਿਚ ਹਰ ਵਾਰ ਵੋਟਾਂ ਰਾਹੀਂ ਪ੍ਰਧਾਨ ਚੁਣਿਆ ਜਾਂਦਾ ਹੈ। ਜਿਸ ਦੀ ਲੜੀ ਵਿਚ ਸਾਲ 2020 ਦੌਰਾਨ ਪਈਆਂ ਵੋਟਾਂ ਦੇ ਨਤੀਜੇ 21 ਫਰਵਰੀ 2020 ਨੂੰ ਇੰਗਲੈਂਡ ਵਿਖੇ ਆਏ ਜਿਸ ਵਿਚ ਪੰਜ ਉਮੀਦਵਾਰ ਮੈਦਾਨ ਵਿਚ ਪ੍ਰਧਾਨ ਦੀ ਚੋਣ ਲਈ ਉੱਤਰੇ।

- Advertisement -

ਇੰਗਲੈਂਡ ਵਿਖੇ 21 ਫਰਵਰੀ 2020 ਨੂੰ ਪਈਆਂ ਵੋਟਾਂ ਦੇ ਨਤੀਜੇ ਆਏ ਜਿਸ ਵਿਚ ਸਭ ਤੋਂ ਵੱਧ ਵੋਟਾਂ ਪਦਮਜੀਤ ਸਿੰਘ ਮਹਿਤਾ ਨੂੰ ਪਈਆਂ ਅਤੇ ਇੰਗਲੈਂਡ ਯੂਨੀਵਰਸਿਟੀ ਆਫ ਵੇਸਟਮਿਨਸਟਰ ਸਟੂਡੈਂਟ ਯੂਨੀਅਨ (UWSU) ਦੇ ਇਤਿਹਾਸ ਵਿਚ ਪਹਿਲੇ ਭਾਰਤੀ ਪ੍ਰਧਾਨ ਚੁਣੇ ਗਏ। ਪਦਮਜੀਤ ਸਿੰਘ ਮਹਿਤਾ ਦੇ ਪਰਿਵਾਰ ਵਿਚ ਇਹ ਗਲ ਸੁਣ ਕੇ ਖ਼ੁਸ਼ੀ ਦੀ ਲਹਿਰ ਦੌੜ ਰਹੀ ਹੈ ਜੋ ਭਾਰਤ ਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਪਦਮਜੀਤ ਸਿੰਘ ਮਹਿਤਾ ਨੇ ਬਠਿੰਡਾ ਜ਼ਿਲ੍ਹੇ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕੀਤਾ।

Share this Article
Leave a comment