ਜਗਮੀਤ ਸਿੰਘ ਨੇ ਦੂਜੇ ਐਮਪੀ ਨੂੰ ਕਿਹਾ ‘ਨਸਲਵਾਦੀ’, ਸੰਸਦ ‘ਚੋਂ ਕੱਢਿਆ ਬਾਹਰ !

TeamGlobalPunjab
1 Min Read

ਟੋਰਾਂਟੋ: ਕੈਨਾਡਾ ‘ਚ ਦਸਤਾਰਧਾਰੀ ਆਗੂ ਜਗਮੀਤ ਸਿੰਘ ਨੇ ਸਦਨ ਦੀ ਕਾਰਵਾਈ ਦੌਰਾਨ ਇੱਕ ਦੂਜੇ ਐਮਪੀ ਨੂੰ ‘ਨਸਲਵਾਦੀ’ ਕਹਿ ਦਿੱਤਾ, ਜਿਸ ਤੋਂ ਬਾਅਦ ਸਿੰਘ ਨੂੰ ਅਸਥਾਈ ਤੌਰ ‘ਤੇ ਹਾਊਸ ਆਫ ਕਾਮਨਸ ਤੋਂ ਬਾਹਰ ਕੱਢ ਦਿੱਤਾ ਗਿਆ। ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਬਲਾਕ ਕਿਊਬੇਕ ਹਾਊਸ ਦੇ ਆਗੂ ਐਲੇਨ ਥੇਰਿਅਨ (Alain Therrien) ਨੂੰ ਨਸਲਵਾਦੀ ਕਹਿਣ ਲਈ ਸੰਸਦ ‘ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਵੀ ਉਹ ਆਪਣੀ ਗੱਲ ‘ਤੇ ਕਾਇਮ ਹਨ।

ਦਸ ਦਈਏ ਜਗਮੀਤ ਸਿੰਘ ਨੇ ਰਾਇਲ ਕੈਨੇਡਿਅਨ ਮਾਉਂਟੇਡ ਪੁਲਿਸ (ਆਰਸੀਐਮਪੀ) ‘ਚ ਨਸਲਵਾਦ ਦੇ ਖਿਲਾਫ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਥੇਰਿਅਨ ਦੇ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਇਹ ਟਿੱਪਣੀ ਕੀਤੀ।

ਸਿੰਘ ਨੇ ਬੁੱਧਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ਮੈਂ ਨਸਲਵਾਦ ਨੂੰ ਲੈ ਕੇ ਆਪਣੀ ਗੱਲ ‘ਤੇ ਅਟੱਲ ਹਾਂ। ਮੈਨੂੰ ਨਹੀਂ ਲੱਗਦਾ ਅਜਿਹੇ ਲੋਕਾਂ ਦੇ ਨਾਮ ਦੱਸਣ ਨਾਲ ਮੈਨੂੰ ਕੋਈ ਫਾਇਦਾ ਹੋਵੇਗਾ, ਮੈਂ ਉਸ ਵੇਲੇ ਨਾਰਾਜ਼ ਸੀ ਅਤੇ ਮੈਂ ਹੁਣ ਵੀ ਆਪਣੀ ਗੱਲ ਉੱਤੇ ਕਾਇਮ ਹਾਂ।

Share this Article
Leave a comment