ਭਾਰਤੀ ਸੰਸਦ ਮੈਂਬਰਾਂ ਦਾ ਆਮ ਨਾਗਰਿਕਾਂ ਨਾਲੋਂ 46 ਗੁਣਾਂ ਜ਼ਿਆਦਾ ਇਲਾਜ ਖਰਚ

TeamGlobalPunjab
2 Min Read

 –  ਰਾਜ ਸਭਾ ਦਾ ਸਲਾਨਾ  ਖਰਚ 412 ਕਰੋੜ
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ):  ਭਾਰਤ ਦੀ ਜਨਤਾ ਭਾਵੇਂ ਸਿਹਤ ਦੀਆਂ ਚੰਗੀਆਂ ਸਹੂਲਤਾਂ ਤੋਂ ਵਾਂਝੀ ਹੈ ਪਰ ਭਾਰਤ ਦੇ ਸੰਸਦ ਮੈਂਬਰ ਨਾਗਰਿਕਾਂ ਨਾਲੋਂ ਕੀਤੇ ਵਧੀਆ ਸਿਹਤ ਸਹੂਲਤਾਂ ਜਨਤਕ ਖਰਚੇ ਤੇ ਮਾਣਦੇ ਹਨ। ਆਰ ਟੀ ਆਈ ਕਾਨੂੰਨ ਅਧੀਨ ਰਾਜ ਸਭਾ ਸਕੱਤਰੇਤ ਤੋਂ ਹਾਸਿਲ ਜਾਣਕਾਰੀ ਦੇ ਆਧਾਰ ਤੇ ਇਹ ਖੁਲਾਸਾ ਕਰਦਿਆਂ ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2018 -19 ਚ ਜਨਤਕ ਖਜ਼ਾਨੇ ਚੋਂ ਰਾਜ ਸਭਾ ਮੈਂਬਰਾਂ ਦੇ ਇਲਾਜ ਤੇ 1 ਕਰੋੜ 26 ਲੱਖ ਰੁ ਖਰਚ ਹੋਏ ਹਨ। ਕੁੱਲ 245  ਮੈਂਬਰਾਂ ਅਨੁਸਾਰ ਪ੍ਰਤੀ ਮੈਂਬਰ ਇਹ ਇਲਾਜ਼ ਖਰਚ ਸਾਲਾਨਾ 51513 ਰੁ ਬਣਦਾ ਹੈ। ਜਦਕਿ ਦੂਜੇ ਪਾਸੇ ਭਾਰਤੀ ਨਾਗਰਿਕਾਂ ਦਾ ਇਲਾਜ ਉੱਤੇ ਪ੍ਰਤੀ ਨਾਗਰਿਕ ਸਾਲਾਨਾ ਖਰਚ 1112 ਰੁ ਹੈ ਜੋ ਕਿ ਦੁਨੀਆਂ ਚ ਸਭ ਤੋਂ ਘੱਟ ਖਰਚ ਵਾਲੀ ਕਤਾਰ ‘ਚ ਸ਼ਾਮਿਲ ਹੈ। ਇਸ ਹਿਸਾਬ ਨਾਲ ਭਾਰਤ ਦੇ ਸੰਸਦ ਦਾ ਇਲਾਜ਼ ਖਰਚ ਨਾਗਰਿਕਾਂ ਨਾਲੋਂ 46 ਗੁਣਾ ਜ਼ਿਆਦਾ ਹੈ।

ਉੱਥੇ ਹੀ ਦੂਜੇ ਪਾਸੇ ਰਾਜ ਸਭਾ ‘ਚ ਕੰਮ ਕਰਦੇ ਮੁਲਾਜ਼ਮਾ ਦਾ 2018 -19 ਚ ਇਲਾਜ਼ ਖਰਚ 1 ਕਰੋੜ 65 ਲੱਖ ਰੁ ਹੈ ਜਦਕਿ 2017  ਚ ਰਾਜ ਸਭਾ ਚ ਕੰਮ ਕਰਨ ਵਾਲਿਆਂ ਦੀ ਗਿਣਤੀ 1812 ਸੀ .ਇਸ ਤਰਾਂ ਪ੍ਰਤੀ ਮੁਲਾਜਮ ਇਲਾਜ਼ ਖਰਚ 9126  ਰੁ ਹੀ ਬਣਦਾ ਹੈ। ਪ੍ਰਤੀ ਸੰਸਦ ਮੈਂਬਰ  ਇਲਾਜ਼ ਖਰਚ ਸੰਸਦ ਚ ਕੰਮ ਕਰਨ ਵਾਲੇ ਪ੍ਰਤੀ  ਮੁਲਾਜਮ ਖਰਚ ਤੋਂ ਵੀ 6 ਗੁਣਾ ਜਿਆਦਾ ਹੈ। ਵਕੀਲ ਚੱਢਾ ਦਾ ਕਹਿਣਾ ਹੈ ਕਿ ਭਾਵੇਂ ਭਾਰਤੀ ਲੋਕਤੰਤਰ ਦੇ ਕਾਗਜ਼ੀ ਰਾਜੇ ਲੋਕ ਹਨ ਜੋ ਸੰਸਦਾਂ ਨੂੰ ਵੋਟਾਂ ਪਾ ਕੇ ਚੁਣਦੇ ਹਨ ਪਰ ਅਸਲੀਅਤ ‘ਚ ਚੁਣੇ ਜਾਣ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਨੂੰ ਭੁੱਲਕੇ ਭਾਰਤੀ ਸਿਆਸਤਦਾਨ ਖੁਦ ਰਾਜਿਆਂ ਵਰਗੀ ਜਿੰਦਗੀ ਬਤੀਤ ਕਰਦੇ ਹਨ। ਚੱਢਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2018 -19 ਚ ਰਾਜ ਸਭਾ ਦਾ ਕੁੱਲ ਖਰਚ 412 ਕਰੋੜ ਰੁ ਹੋਇਆ। ਇਸ ਵਿਚੋਂ ਰਾਜ ਸਭਾ ਚੈਨਲ  ਦਾ ਖਰਚ ਕਰੀਬ 63 ਕਰੋੜ ਹੈ ਜਿਸ ‘ਚੋਂ ਕਰੀਬ 32 ਕਰੋੜ ਚੈਨਲ ਦੇ ਕਿਰਾਏ/ਟੈਕਸ ਆਦਿ ਦਾ ਖਰਚ ਹੈ।

Share this Article
Leave a comment