ਭਾਰਤੀ ਵਿਅਕਤੀ ਨੇ ਆਪਣੀ ਪਤਨੀ ਤੇ ਨਿੱਕੇ-ਨਿੱਕੇ ਬੱਚਿਆ ਨੂੰ ਦਿੱਤੀ ਦਰਦਨਾਕ ਮੌਤ

Prabhjot Kaur
2 Min Read

ਲੰਦਨ: ਭਾਰਤੀ ਮੂਲ ਦੇ ਵਿਅਕਤੀ ਨੇ ਬਰਤਾਨੀਆਂ ‘ਚ ਆਪਣੀ ਭਾਰਤੀ ਪਤਨੀ ਅਤੇ 6 ਅਤੇ 4 ਸਾਲ ਦੇ 2 ਬੱਚਿਆਂ ਦਾ ਕਤਲ ਕਬੂਲ ਲਿਆ ਹੈ। ਉਸਨੇ ਬੀਤੇ ਦਿਨੀਂ ਆਪਣਾ ਜੁਰਮ ਸਵੀਕਾਰ ਕਰ ਲਿਆ ਅਤੇ ਹੁਣ ਉਸ ਨੂੰ 3 ਜੁਲਾਈ 2023 ਨੂੰ ਸਜ਼ਾ ਸੁਣਾਈ ਜਾਵੇਗੀ।

ਸਾਜੂ ਚੇਲਾਵਲੇਲ ਨੂੰ ਨੌਰਥੈਂਪਟਨ ਕਰਾਊਨ ਕੋਰਟ ਵਿੱਚ ਕੇਟਰਿੰਗ ਜਨਰਲ ਹਸਪਤਾਲ ਦੀ ਸਟਾਫ ਨਰਸ 35 ਸਾਲਾ ਆਪਣੀ ਪਤਨੀ ਅੰਜੂ ਅਸ਼ੋਕ ਅਤੇ 2 ਬੱਚਿਆਂ ਜੀਵਾ ਅਤੇ ਜਾਨਵੀ ਸਾਜੂ ਦੇ ਕਤਲ ਦੇ 3 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਤਿੰਨਾਂ ਦੀ 15 ਦਸੰਬਰ 2022 ਨੂੰ ਮੌਤ ਹੋ ਗਈ ਸੀ। ਪੁਲਿਸ ਨੂੰ ਕੇਟਰਿੰਗ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਅੰਜੂ ਅਤੇ 2 ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਪਾਏ ਗਏ ਸਨ।

ਪੁਲਿਸ ਮੁਤਾਬਕ ਹਸਪਤਾਲ ਨੇ ਤਿੰਨਾਂ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਉਹਨਾਂ ਦੀ ਮੌਤ ਤੋਂ ਬਾਅਦ ਲੈਸਟਰ ਰਾਇਲ ਇਨਫਰਮਰੀ ਵਿਚ ਹੋਈ ਫੋਰੈਂਸਿਕ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਤਿੰਨਾਂ ਦੀ ਮੌਤ ਸਾਹ ਘੁੱਟਣ ਕਾਰਨ ਹੋਈ ਹੈ ਅਤੇ ਉਦੋਂ ਤੋਂ ਹੀ ਸਾਜੂ ਪੁਲਿਸ ਹਿਰਾਸਤ ਵਿਚ ਸੀ।

ਇਸ ਮਾਮਲੇ ਸਬੰਧੀ ਸੀਨੀਅਰ ਜਾਂਚ ਅਧਿਕਾਰੀ, ਡਿਟੈਕਟਿਵ ਇੰਸਪੈਕਟਰ ਸਾਈਮਨ ਬਾਰਨਸ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਮਾਮਲਾ ਸੀ ਅਤੇ ਇਸ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਨੌਰਥੈਂਪਟਨਸ਼ਾਇਰ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਬਾਰਨਸ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਾਜੂ ਬੀਤੇ ਸਾਲ ਆਪਣੇ ਪਰਿਵਾਰ ਨਾਲ ਬ੍ਰਿਟੇਨ ਆਇਆ ਸੀ। ਸਾਜੂ ਪੇਸ਼ੇ ਤੋਂ ਡਰਾਈਵਰ ਸੀ ਅਤੇ ਨੌਕਰੀ ਨਾਂ ਮਿਲਣ ਕਾਰਨ ਉਹ ਨਿਰਾਸ਼ ਸੀ ਤੇ ਆਪਣੀ ਪਤਨੀ ਨਾਲ ਅਕਸਰ ਉਸਦਾ ਝਗੜਾ ਰਹਿੰਦਾ ਸੀ, ਜਿਸ ਕਾਰਨ ਉਸ ਨੇ ਤਿੰਨਾਂ ਦਾ ਕਤਲ ਕਰ ਦਿੱਤਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment