ਲਾਕਡਾਊਨ ‘ਚ ਲਾਉਂਦੀ ਰਹੀ ਮੈਥ ਦੀਆਂ ਵਿਸ਼ੇਸ਼ ਕਲਾਸਾਂ, ਭਾਰਤੀ ਮੂਲ ਦੀ ਆਨਿਆ ਗੋਇਲ ਯੂਰਪ ਮੈਥ ਓਲੰਪਿਆਡ ਦੀ ਟੀਮ ‘ਚ ਸ਼ਾਮਿਲ

TeamGlobalPunjab
1 Min Read

ਲੰਡਨ  :– 13 ਸਾਲਾਂ ਦੀ ਸਕੂਲ ਜਾਂਦੀ ਭਾਰਤੀ ਮੂਲ ਦੀ ਬੱਚੀ ਆਨਿਆ ਗੋਇਲ ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ‘ਚ ਚੁਣੀ ਗਈ ਹੈ। ਇਸ ਦੀ ਮੇਜ਼ਬਾਨੀ ਜਾਰਜੀਆ ਅਗਲੇ ਮਹੀਨੇ ਕਰ ਰਿਹਾ ਹੈ। ਆਨਿਆ ਗੋਇਲ ਦੱਖਣੀ ਲੰਡਨ ਦੇ ਡਲਵਿਚ ‘ਚ ਸਥਿਤ ਐਲੀਅਨਜ਼ ਸਕੂਲ ਦੀ ਵਿਦਿਆਰਥਅਣ ਹੈ।

ਆਨਿਆ ਲਾਕਡਾਊਨ ਦੌਰਾਨ ਲੱਗੀਆਂ ਵਿਸ਼ੇਸ਼ ਕਲਾਸਾਂ ‘ਚ ਮੈਥ ਦੀ ਸਿੱਖਿਆ ਲੈਣ ਲਈ ਸ਼ਾਮਲ ਹੁੰਦੀ ਰਹੀ ਹੈ। ਸਾਬਕਾ ਮੈਥ ਉਲੰਪੀਅਨ ਅਮਿਤ ਗੋਇਲ ਉਸ ਦੇ ਪਿਤਾ ਤੇ ਮੈਥ ਕੋਚ ਹਨ।

ਦੱਸ ਦਈਏ ਹਰ ਸਾਲ ਨਵੰਬਰ ਮਹੀਨੇ ‘ਚ ਹੋਣ ਵਾਲੇ ਮੈਥ ਓਲੰਪਿਆਡ ‘ਚ ਬ੍ਰਿਟੇਨ ਦੇ ਛੇ ਲੱਖ ਤੋਂ ਜ਼ਿਆਦਾ ਵਿਦਿਆਰਥੀ ਯੂਕੇਐੱਮਟੀ ਪੇਪਰ ‘ਚ ਸ਼ਾਮਲ ਹੁੰਦੇ ਹਨ ਜਿਨ੍ਹਾਂ ਚੋਂ ਸਿਰਫ਼ ਇਕ ਹਜ਼ਾਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ।

ਆਨਿਆ ਬਚਪਨ ‘ਚ ਗਣਿਤ ਦੀਆਂ ਪਹੇਲੀਆਂ, ਕਾਕੁਰੋ ਤੇ ਕ੍ਰਾਸਵਰਡਸ, ਇੱਕ ਕਿਸਮ ਦਾ ਸੁਡੋਕੁ, ਆਦਿ ਨੂੰ ਹੱਲ ਕਰਨ ਦਾ ਅਭਿਆਸ ਕਰਦੀ ਸੀ। ਜਦੋਂ ਉਹ ਸਕੂਲ ‘ਚ ਸੈਕੰਡਰੀ ਪੱਧਰ ‘ਤੇ ਪਹੁੰਚੀ, ਤਾਂ ਉਹ ਕੋਡਬ੍ਰੇਕਿੰਗ, ਸਾਈਫਰ ਚੈਲੇਂਜ, ਸ਼ਤਰੰਜ, ਆਦਿ ‘ਚ ਸ਼ਾਮਲ ਹੋਈ।

- Advertisement -

TAGGED: , ,
Share this Article
Leave a comment