ਹਰਮਨਦੀਪ ਕੌਰ ਦਾ ਹੋਇਆ ਅੰਤਿਮ ਸਸਕਾਰ, ਕੈਨੇਡਾ ‘ਚ ਸਿਰਫਿਰੇ ਨੇ ਕੀਤਾ ਸੀ ਜਾਨਲੇਵਾ ਹਮਲਾ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ‘ਚ ਹੋਏ ਹਮਲੇ ‘ਚ ਮਾਰੀ ਗਈ 24 ਸਾਲਾ ਪੰਜਾਬਣ ਮੁਟਿਆਰ ਹਰਮਨਦੀਪ ਕੌਰ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਹਰਮਨਦੀਪ ਕੌਰ ਦੀ ਮਾਤਾ ਹਰਮਿੰਦਰ ਕੌਰ ਨੂੰ ਧੀ ਦੀ ਮੌਤ ਬਾਰੇ ਦੱਸਿਆ ਨਹੀਂ ਗਿਆ ਸੀ, ਪਰ ਜਦੋਂ ਸੈਦੋਵਾਲ ਤੋਂ ਕੈਨੇਡਾ ਪਹੁੰਚ ਕੇ ਉਨ੍ਹਾਂ ਨੂੰ ਸੱਚ ਦਾ ਪਤਾ ਲੱਗਿਆ ਤਾਂ ਇੱਕ ਮਿੰਟ ‘ਚ ਉਨ੍ਹਾਂ ਦੀ ਦੁਨੀਆ ਬਦਲ ਗਈ।

ਬੀਤੇ ਸ਼ਨਿਵਾਰ ਨੂੰ ਹਰਮਨਦੀਪ ਦੇ ਅੰਤਿਮ ਸਸਕਾਰ ‘ਚ ਪੁੱਜੀ ਉਸ ਦੀ ਭੈਣ ਕਿਰਨਜੋਤ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਫ਼ੋਨ ‘ਤੇ ਹਰਮਨਦੀਪ ਕੌਰ ਨਾਲ ਗੱਲ ਕਰਦੀ ਅਤੇ ਇਸ ਦੌਰਾਨ ਉਹ ਹਰ ਗੱਲ ਇੱਕ ਦੂਜੇ ਨਾਲ ਸਾਂਝੀ ਕਰਦੀਆਂ। ਉਸ ਨੇ ਕਿਹਾ ਕਿ ਅਸੀਂ ਕੰਮ ਦੇ ਸਿਲਸਿਲੇ ‘ਚ ਅਜਿਹੀਆਂ ਵਿਛੜੀਆਂ ਕਿ ਹੁਣ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ।

- Advertisement -

ਓਕੋਨਾਗਨ ਗੁਰੂ ਘਰ ਅਤੇ ਕਲਚਰਲ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਲਾਲੀ ਨੇ ਦੱਸਿਆ ਕਿ ਹਰਮਨਦੀਪ ਕੌਰ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹਰ ਵਿਅਕਤੀ ਦਾ ਦਿਲ ਰੋ ਰਿਹਾ ਸੀ।

ਦੱਸਣਯੋਗ ਹੈ ਕਿ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਮੁਟਿਆਰ ਹਰਮਨਦੀਪ ਕੌਰ ਤਿੰਨ ਸਾਲ ਪਹਿਲਾਂ ਪੜਾਈ ਲਈ ਕੈਨੇਡਾ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਇੱਕ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਮਿਲ ਗਈ ਸੀ। ਹਰਮਨਦੀਪ ਕੌਰ ਆਪਣੀ ਡਿਊਟੀ ‘ਤੇ ਤਾਇਨਾਤ ਸੀ ਕਿ ਇਸ ਦੌਰਾਨ ਇੱਕ ਸਿਰਫਿਰਾ ਵਿਅਕਤੀ ਆਇਆ, ਜਿਸ ਨੇ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਕਾਰਨ ਹਰਮਨਦੀਪ ਕੌਰ ਬੁਰੀ ਤਰ੍ਹਾਂ ਜਖ਼ਮੀ ਹੋ ਗਈ। ਉਸ ਨੂੰ ਤੁਰੰਤ ਨਜਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment