Breaking News

ਮਿਸੀਸਾਗਾ ‘ਚ ਪੰਜਾਬੀ ਨੇ ਹੀ ਕੀਤਾ 22 ਸਾਲਾ ਪੰਜਾਬਣ ਮੁਟਿਆਰ ਦਾ ਕਤਲ

ਮਿਸੀਸਾਗਾ: ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਬੀਤੇ ਦਿਨੀਂ ਇੱਕ ਸਟੋਰ ‘ਚ ਪੰਜਾਬੀ ਮੂਲ ਦੀ ਲੜਕੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਲੜਕੀ ਦੀ ਪਛਾਣ 22 ਸਾਲ ਦੀ ਚੰਦਨਪ੍ਰੀਤ ਕੌਰ ਵੱਜੋਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ 19 ਸਤੰਬਰ ਸ਼ਾਮ 6 ਵਜੇ ਦੇ ਲਗਭਗ ਪੀਲ ਪੁਲਿਸ ਨੂੰ ਮਿਸਿਸਾਗਾ ਦੇ ਮੇਵਿਸ ਰੋਡ ਅਤੇ ਬ੍ਰਿਟੇਨੀਆ ਰੋਡ ਵੈਸਟ ਇਲਾਕੇ ਵਿਚ ਪੈਂਦੇ ਕੈਨੇਡੀਅਨ ਟਾਇਰ ਸਟੋਰ ‘ਚ ਇਸ ਘਟਨਾ ਦੀ ਸੂਚਨਾ ਮਿਲੀ ਸੀ। ਚੰਦਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਪਰ ਘਟਨਾ ਸਥਾਨ ਤੋਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ੱਕੀ ਵਿਅਕਤੀ ਮ੍ਰਿਤਕ ਲੜਕੀ ਦਾ ਪਤੀ ਹੈ। ਸ਼ੱਕੀ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੋਵਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ।

ਪੁਲਿਸ ਨੇ ਚਰਨਜੀਤ ਸਿੰਘ ‘ਤੇ ਕਤਲ ਦੇ ਦੋਸ਼ ਆਇਦ ਕਰਕੇ ਉਸ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ।

ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਕੋਲ ਵੀ ਇਸ ਮਾਮਲੇ ਨਾਲ ਸਬੰਧਤ ਕੋਈ ਡੈਸ਼ਕੈਮ ਫ਼ੂਟੇਜ ਹੋਵੇ, ਜਾਂ ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾਈ ਹੋਵੇ ਤਾਂ ਉਹ ਪੁਲਿਸ ਨਾਲ 905-453-2121 ਐਕਸਟੈਨਸ਼ਨ 3205 ‘ਤੇ ਸੰਪਰਕ ਕਰੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਦਾ ਮਾਮਲਾ ਸੁਲਝਿਆ

ਨਿਊਯਾਰਕ: ਅਮਰੀਕਾ ਦੇ ਨੋਰਥ ਕੈਰੋਲੀਨਾ ਸਥਿਤ ਯੂਨੀਵਰਸਿਟੀ ‘ਚ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕਿਰਪਾਨ ਪਾਉਣ …

Leave a Reply

Your email address will not be published.