Home / ਪਰਵਾਸੀ-ਖ਼ਬਰਾਂ / ਸ਼ਰਾਬ ਪੀ ਕੇ ਪੈਟਰੋਲ ਨਾਲ ਭਰੇ ਟੈਂਕਰ ਨੂੰ ਲੈ ਕੇ ਜਾ ਰਿਹਾ ਪੰਜਾਬੀ NRI ਟਰੱਕ ਡਰਾਈਵਰ ਗ੍ਰਿਫ਼ਤਾਰ

ਸ਼ਰਾਬ ਪੀ ਕੇ ਪੈਟਰੋਲ ਨਾਲ ਭਰੇ ਟੈਂਕਰ ਨੂੰ ਲੈ ਕੇ ਜਾ ਰਿਹਾ ਪੰਜਾਬੀ NRI ਟਰੱਕ ਡਰਾਈਵਰ ਗ੍ਰਿਫ਼ਤਾਰ

ਬਰੈਂਪਟਨ : ਕੈਨੇਡਾ ਦੇ ਸੂਬੇ ਓਂਟਾਰੀਓ ‘ਚ ਇੱਕ 63 ਸਾਲਾ ਪੰਜਾਬੀ ਟਰੱਕ ਡਰਾਈਵਰ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮਨਜਿੰਦਰ ਬਰਾੜ ਪੈਟਰੋਲ ਨਾਲ ਭਰੇ 2 ਟੈਂਕਰ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ‘ਚ 57 ਹਜ਼ਾਰ ਲਿਟਰ ਬਲਣਸ਼ੀਲ ਪੈਟਰੋਲੀਅਮ ਸੀ।

ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਹਾਈਵੇਅ 401 ‘ਤੇ ਗਰੇਫ਼ਟਨ ਵੱਲ ਜਾ ਰਹੇ ਇੱਕ ਟੈਂਕਰ ਟਰੱਕ ਦਾ ਸੰਤੁਲਨ ਵਿਗੜ ਰਿਹਾ ਸੀ ਤੇ ਰੋਡ ‘ਤੇ ਡਾਵਾਂਡੋਲ ਨਜ਼ਰ ਆ ਰਿਹਾ ਸੀ। ਸ਼ੱਕ ਪੈਣ ‘ਤੇ ਪੁਲਿਸ ਨੇ ਮੌਕੇ ‘ਤੇ ਹੀ ਟਰੱਕ ਡਰਾਈਵਰ ਨੂੰ ਰੋਕ ਲਿਆ ਅਤੇ ਐਲਕੋਹਲ ਟੈਸਟ ਕੀਤਾ ਗਿਆ।

ਪੁਲਿਸ ਨੂੰ ਟਰੱਕ ਡਰਾਈਵਰ ਮਨਜਿੰਦਰ ਬਰਾੜ ਦੇ ਖੂਨ ‘ਚ 80 ਐਮ.ਐਲ ਤੋਂ ਵੱਧ ਸ਼ਰਾਬ ਮਿਲੀ, ਜਿਸ ਤੋਂ ਬਾਅਦ ਟੈਂਕਰ ਨੂੰ ਕਬਜ਼ੇ ਵਿਚ ਲੈਂਦਿਆਂ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਟੈਂਕਰ ‘ਚ ਪੈਟਰੋਲੀਅਮ ਭਰਿਆ ਹੋਣ ਕਾਰਨ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਤਾਂ ਭਾਰੀ ਜਾਨੀ ਨੁਕਸਾਨ ਹੋ ਸਕਦਾ ਸੀ।

ਇਸ ਤੋਂ ਇਲਾਵਾ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਡਰਾਈਵਰ ਵੱਲੋਂ ਲਾਗ ਬੈਂਕ ਨਾਲ ਛੇੜਛਾੜ ਵੀ ਕੀਤੀ ਗਈ ਸੀ। ਮਨਜਿੰਦਰ ਬਰਾੜ ਨੂੰ ਓਂਟਾਰੀਓ ਕੋਰਟ ਆਫ਼ ਜਸਟਿਸ ‘ਚ 7 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।

Check Also

ਅਸੀਂ ਓਮਾਨ ‘ਚ ਫਸੇ ਹਾਂ, ਕੰਪਨੀ ਨੇ ਪਤੀ ਦਾ ਪਾਸਪੋਰਟ ਜ਼ਬਤ ਕੀਤਾ, ਸਾਡੀ ਜਾਨ ਨੂੰ ਖ਼ਤਰਾ… ਪਤਨੀ ਦੀ ਮੋਦੀ ਸਰਕਾਰ ਨੂੰ ਅਪੀਲ

ਮਸਕਟ- ਖਾੜੀ ਦੇਸ਼ ਓਮਾਨ ਦੀ ਰਾਜਧਾਨੀ ਮਸਕਟ ਵਿੱਚ ਫਸੇ ਇੱਕ ਭਾਰਤੀ ਪਰਿਵਾਰ ਨੇ ਪ੍ਰਧਾਨ ਮੰਤਰੀ …

Leave a Reply

Your email address will not be published.