ਐੱਫਡੀਏ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰਤੀ ਕੰਪਨੀ ਨੂੰ ਕੀਤਾ ਜੁਰਮਾਨਾ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਦਵਾਈ ਨਿਰਮਾਤਾ ਕੰਪਨੀ ਨੂੰ ਰਿਕਾਰਡ ਲੁਕਾਉਣ ਤੇ ਨਸ਼ਟ ਕਰਨ ਦਾ ਦੋਸ਼ੀ ਮੰਨਦਿਆਂ ਪੰਜ ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਅਸਲ ‘ਚ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਉਸ ਥਾਂ ਦਾ ਨਿਰੀਖਣ ਕਰਦਾ ਹੈ ਜਿੱਥੇ ਦਵਾਈ ਨੂੰ ਬਣਾਇਆ ਜਾ ਰਿਹਾ ਹੈ।

ਦੱਸ ਦਈਏ ਸਾਲ 2013 ‘ਚ ਐੱਫਡੀਏ ਦੀ ਟੀਮ ਨੇ ਮੈਨੂਫੈਕਚਰਿੰਗ ਪਲਾਂਟ ਦਾ ਨਿਰੀਖਣ ਤਾਂ ਕੀਤਾ ਪਰ ਇਸ ਦੌਰਾਨ ਕੰਪਨੀ ਨੇ ਨਾਂ ਸਿਰਫ਼ ਜ਼ਰੂਰੀ ਰਿਕਾਰਡ ਲੁਕਾਏ ਸਗੋਂ ਉਨ੍ਹਾਂ ਨੂੰ ਨਸ਼ਟ ਵੀ ਕੀਤਾ।

ਇਸ ਤੋਂ ਪਹਿਲਾਂ ਫ੍ਰੈਜੈਨੀਅਸ ਕਾਬੀ ਆਨਕੋਲਾਜੀ ਲਿਮਟਿਡ ਨੂੰ ਐੱਫਡੀਏ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਪਾਇਆ ਗਿਆ ਸੀ। ਜਾਂਚ ਦੌਰਾਨ ਕੰਪਨੀ ਜ਼ਰੂਰੀ ਦਸਤਾਵੇਜ਼ ਮੁਹੱਈਆ ਕਰਵਾਉਣ ‘ਚ ਨਾਕਾਮ ਰਹੀ ਸੀ। ਐੱਫਕੇਓਐੱਲ ਦਾ ਪੱਛਮੀ ਬੰਗਾਲ ਦੇ ਕਲਿਆਣੀ ‘ਚ ਮੈਨੂਫੈਕਚਰਿੰਗ ਪਲਾਂਟ ਹੈ। ਇੱਥੇ ਅਮਰੀਕਾ ‘ਚ ਵੇਚਣ ਲਈ ਕੈਂਸਰ ਨਾਲ ਜੁੜੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਕੰਪਨੀ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ। ਕੰਪਨੀ ‘ਤੇ ਤਿੰਨ ਕਰੋੜ ਡਾਲਰ ਦਾ ਅਪਰਾਧਕ ਜੁਰਮਾਨਾ ਲਾਏ ਜਾਣ ਦੇ ਨਾਲ ਹੀ ਦੋ ਕਰੋੜ ਡਾਲਰ ਦਾ ਹੋਰ ਜੁਰਮਾਨਾ ਲਾਇਆ ਗਿਆ ਹੈ।

ਜੱਜ ਨੇ ਕਿਹਾ ਕਿ ਦਵਾਈ ਨਿਰਮਾਣ ਨਾਲ ਜੁੜੇ ਰਿਕਾਰਡ ਨੂੰ ਲੁਕਾਉਣ ਤੇ ਨਸ਼ਟ ਕਰਨ ਨਾਲ ਐੱਫਕੇਓਐੱਲ ਨੇ ਨਾ-ਸਿਰਫ਼ ਐੱਫਡੀਏ ਦੇ ਨਿਯਮਾਂ ਦੀ ਉਲੰਘਣਾ ਕੀਤੀ ਸਗੋਂ ਗੰਭੀਰ ਰੂਪ ਨਾਲ ਬਿਮਾਰ ਮਰੀਜ਼ਾਂ ਨੂੰ ਵੀ ਖ਼ਤਰੇ ‘ਚ ਪਾਇਆ ਹੈ।

- Advertisement -

TAGGED: , ,
Share this Article
Leave a comment