ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਵੋਟਿੰਗ ਸ਼ੁਰੂ, PM ਮੋਦੀ ਤੇ ਅਮਿਤ ਸ਼ਾਹ ਵੀ ਪਾਉਣਗੇ ਵੋਟ, ਇਹਨਾਂ ਸੂਬਿਆਂ ‘ਚ ਪੈ ਰਹੀਆਂ ਵੋਟਾਂ

Prabhjot Kaur
2 Min Read

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਤੀਜੇ ਪੜਾਅ ‘ਚ ਗੁਜਰਾਤ ਦੀਆਂ ਸਾਰੀਆਂ 25 ਸੀਟਾਂ ‘ਤੇ ਵੋਟਿੰਗ ਹੋਵੇਗੀ। ਇਸ ਤੋਂ ਇਲਾਵਾ ਕਰਨਾਟਕ ਦੀਆਂ 14 ਅਤੇ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ‘ਤੇ ਵੋਟਿੰਗ ਹੋਵੇਗੀ। ਹੁਣ ਤੱਕ ਦੇਸ਼ ਦੀਆਂ 190 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਤੀਜੇ ਪੜਾਅ ‘ਚ 93 ਸੀਟਾਂ ‘ਤੇ ਵੋਟਿੰਗ ਹੋਣੀ ਹੈ।

12 ਸੂਬਿਆਂ ਦੀਆਂ 93 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਗੁਜਰਾਤ (25), ਉੱਤਰ ਪ੍ਰਦੇਸ਼ (10), ਮਹਾਰਾਸ਼ਟਰ (11), ਅਸਾਮ (4), ਬਿਹਾਰ (5), ਛੱਤੀਸਗੜ੍ਹ (7), ਗੋਆ (2), ਕਰਨਾਟਕ (14), ਮੱਧ ਪ੍ਰਦੇਸ਼ (8), ਪੱਛਮੀ ਬੰਗਾਲ (4), ਦਾਦਰਾ-ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੀਆਂ 1-1 ਸੀਟਾਂ ‘ਤੇ ਚੋਣਾਂ ਹੋਣਗੀਆਂ। ਗੁਜਰਾਤ ਦੀਆਂ 26 ਸੀਟਾਂ ‘ਚੋਂ ਇਕ ‘ਤੇ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ। ਇਸ ਕਾਰਨ ਗੁਜਰਾਤ ਦੀਆਂ 25 ਸੀਟਾਂ ‘ਤੇ ਹੀ ਵੋਟਾਂ ਪੈਣਗੀਆਂ।

ਤੀਜੇ ਪੜਾਅ ‘ਚ ਕੁੱਲ 1,332 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। 93 ਲੋਕ ਸਭਾ ਸੀਟਾਂ ‘ਚੋਂ ਇਕੱਲੀ ਭਾਜਪਾ ਨੇ 82 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਤੋਂ ਬਾਅਦ ਬਸਪਾ ਦੇ 79 ਅਤੇ ਕਾਂਗਰਸ ਦੇ 68 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਦੀਆਂ 25 ਸੀਟਾਂ ‘ਤੇ ਸਭ ਤੋਂ ਵੱਧ 266 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਪ੍ਰਧਾਨ ਮੰਤਰੀ ਮੋਦੀ ਤੀਜੇ ਪੜਾਅ ਵਿੱਚ ਆਪਣੀ ਵੋਟ ਪਾਉਣਗੇ। ਪੀਐਮ ਮੋਦੀ ਮੰਗਲਵਾਰ ਨੂੰ ਸਵੇਰੇ 7:30 ਵਜੇ ਨਿਸ਼ਾਨ ਵਿਦਿਆਲਿਆ, ਰਾਨੀਪ ਵਿੱਚ ਆਪਣੀ ਵੋਟ ਪਾਉਣਗੇ। ਇਸ ਤੋਂ ਇਲਾਵਾ ਗਾਂਧੀਨਗਰ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੋਟ ਪਾਉਣਗੇ, ਉਹ ਨਰਾਇਣ ਪੁਰਾ ਦੇ ਇਕ ਪੋਲਿੰਗ ਬੂਥ ‘ਤੇ 9:15 ‘ਤੇ ਵੋਟ ਪਾਉਣਗੇ।

- Advertisement -

Share this Article
Leave a comment