ਹਿਊਸਟਨ: ਅਮਰੀਕਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਿਊਸਟਨ ਸ਼ਹਿਰ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 52 ਸਾਲਾ ਭਾਰਤੀ-ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਿੰਨੀ ਵੇਟਿਕਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮੂਲ ਰੂਪ ਵਿੱਚ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਦੀ ਰਹਿਣ ਵਾਲੀ ਸੀ ਜੋ ਆਪਣੇ ਪਰਿਵਾਰ ਨਾਲ ਹਿਊਸਟਨ ਵਿੱਚ ਰਹਿੰਦੀ ਸੀ । ਉਹ ਪੰਜ ਬੱਚਿਆਂ ਦੀ ਮਾਂ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਿੰਨੀ ਬੁੱਧਵਾਰ ਨੂੰ ਕਿਸੇ ਕੰਮ ਲਈ ਕਾਰ ਵਿਚ ਜਾ ਰਹੀ ਸੀ ਜਦੋਂ ਇਕ ਤੇਜ਼ ਰਫਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਡਾਕਟਰ ਬੇਲਰ ਯੂਨੀਵਰਸਿਟੀ ਵਿੱਚ ਇੱਕ ਫੈਕਲਟੀ ਮੈਂਬਰ ਸੀ ਅਤੇ ਮੁੱਖ ਤੌਰ ਤੇ ਹੈਰਿਸ ਹੈਲਥ ਕਲੀਨਿਕਾਂ ਵਿੱਚ ਕੰਮ ਕਰਦੀ ਸੀ।
ਮਿੰਨੀ ਦੇ ਪਤੀ ਸੇਲੇਸਟੀਨ ਨੇ ਦੱਸਿਆ ਕਿ ਹੋਰ ਚੀਜ਼ਾਂ ਦੇ ਨਾਲ-ਨਾਲ ਉਹ ਇੱਕ ਸ਼ੌਕੀਨ ਡਾਂਸਰ, ਪੇਂਟਰ, ਬਲੌਗਰ ਅਤੇ ਹਰ ਚੀਜ਼ ਵਿੱਚ ਚੰਗੀ ਸੀ। ਮਿੰਨੀ ਬਾਰੇ ਉਨ੍ਹਾਂ ਦੀ ਬੇਟੀ ਪੂਜਾ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਸਾਡੇ ਲਈ ਸਭ ਤੋਂ ਵਧ ਕੀਮਤੀ ਸਮਾਂ ਕੱਢਿਆ ਹੈ।
ਅੱਜ ਮਿੰਨੀ ਦਾ ਅੰਤਿਮ ਸੰਸਕਾਰ ਹਿਊਸਟਨ ਦੇ ਸੇਂਟ ਐਨੀ ਕੈਥੋਲਿਕ ਚਰਚ ਵਿੱਚ ਕੀਤਾ ਗਿਆ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.